ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ''ਤੇ ਨਿਕਲਿਆ ਇਹ ਸ਼ਖ਼ਸ, ਸ਼ੂਗਰ ਦੇ ਮਰੀਜ਼ਾਂ ਨੂੰ ਦੇ ਰਿਹੈ ਖ਼ਾਸ ਸੰਦੇਸ਼

Wednesday, Feb 08, 2023 - 06:40 PM (IST)

ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ''ਤੇ ਨਿਕਲਿਆ ਇਹ ਸ਼ਖ਼ਸ, ਸ਼ੂਗਰ ਦੇ ਮਰੀਜ਼ਾਂ ਨੂੰ ਦੇ ਰਿਹੈ ਖ਼ਾਸ ਸੰਦੇਸ਼

ਗੁਰਦਾਸਪੁਰ (ਗੁਰਪ੍ਰੀਤ)-  ਕਰਨਾਟਕ ਦਾ ਰਹਿਣ ਵਾਲਾ ਵੀਰ ਨਾਰਾਇਣ ਕੁਲਕਰਣੀ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਸਾਈਕਲ ਯਾਤਰਾ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਬੀਮਾਰੀ ਤੋਂ ਨਿਜਾਤ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਬਿਨ੍ਹਾਂ ਦਵਾਈ ਸ਼ੁਗਰ ਦੀ ਬੀਮਾਰੀ ਤੋਂ ਨਿਜ਼ਾਤ ਪਾਉਣ ਦੀ ਮੁਹਿੰਮ ਲੈ ਕੇ ਅਤੇ ਵਿਸ਼ੇਸ਼ ਕਰਕੇ ਆਪਣੇ ਚਾਰ ਦੋਸਤਾਂ ਵਿਚ 10 ਸਾਲ ਪਹਿਲਾਂ ਕੀਤੇ ਕੁਝ ਵੱਖ ਕਰਨ ਦੇ ਵਾਅਦੇ ਨੂੰ ਲੈ ਕੇ ਸਾਈਕਲ 'ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਸਾਈਕਲ ਯਾਤਰਾ 'ਤੇ ਕਰਕੇ ਨਾਰਾਇਣ ਕੁਲਕਰਣੀ ਅੱਜ ਬਟਾਲਾ ਪਹੁੰਚਿਆ, ਜਿੱਥੇ ਸਮਾਜ ਸੇਵਾ ਸੰਸਥਾ ਅਤੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ। 


ਸਾਈਕਲ ਯਾਤਰਾ ਕਰ ਰਿਹਾ ਨੌਜਵਾਨ ਵੀਰ ਨਾਰਾਇਣ ਕੁਲਕਰਣੀ ਅੱਜ ਜਿਵੇ ਹੀ ਬਟਾਲਾ ਬਾਈਪਾਸ 'ਤੇ ਪਹੁੰਚਿਆ ਤਾਂ ਉਸ ਦਾ ਸਵਾਗਤ ਵਿਸ਼ੇਸ਼ ਕਰ ਬਟਾਲਾ ਦੇ ਰੰਗੀਲਪੁਰ ਦੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਅਤੇ ਸਮਾਜਿਕ ਜਗਹੇਬੰਦੀਆਂ ਵੱਲੋਂ ਕੀਤਾ ਗਿਆ। 
ਵੀਰ ਨਾਰਾਇਣ ਕੁਲਕਰਣੀ ਦੱਸਦੇ ਹਨ ਕਿ ਉਹ ਕਰਨਾਟਕ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਅੱਜ ਤੋਂ 10 ਸਾਲ ਪਹਿਲਾਂ ਆਪਣੇ ਹੋਰਨਾਂ ਤਿੰਨ ਦੋਸਤਾਂ ਨਾਲ ਮਿਲ ਕੇ ਫ਼ੈਸਲਾ ਕੀਤਾ ਸੀ ਕਿ ਸਮਾਜਿਕ ਤੌਰ 'ਤੇ ਉਹ ਕੁਝ ਵੱਖਰਾ ਕਰਨਗੇ। ਭਾਵੇਂ ਦੋਸਤ ਹੁਣ ਨਹੀਂ ਹਨ ਪਰ ਵੀਰ ਨਾਰਾਇਣ ਕੁਲਕਰਣੀ ਨੇ ਆਪਣਾ ਕੀਤਾ ਉਹ ਵਾਅਦਾ ਪੂਰਾ ਕਰਨ ਲਈ ਸਾਈਕਲ 'ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਯਾਤਰਾ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

ਉਥੇ ਹੀ ਵੀਰ ਨਾਰਾਇਣ ਕੁਲਕਰਣੀ ਨੇ ਦੱਸਿਆ ਕਿ ਇਹ ਯਾਤਰਾ ਜਿੱਥੇ ਉਸ ਦਾ ਸੁਫ਼ਨਾ ਹੈ, ਉਥੇ ਹੀ ਉਹ ਇਕ ਸੰਦੇਸ਼ ਵੀ ਲੋਕਾਂ ਨੂੰ ਦੇ ਰਹੇ ਹਨ ਕਿ ਜੋ ਸ਼ੁਗਰ ਦੀ ਬੀਮਾਰੀ ਜ਼ਿਆਦਾਤਰ ਲੋਕਾਂ ਨੂੰ ਹੈ, ਉਹ ਬੀਮਾਰੀ ਉਮਰ ਭਰ ਦੀ ਬੀਮਾਰੀ ਨਹੀਂ ਹੈ ਸਗੋਂ ਉਸ ਬੀਮਾਰੀ ਅਤੇ ਉਸ ਦੀ ਲਗਾਤਾਰ ਚਲਣ ਵਾਲੀ ਦਵਾਈ ਤੋਂ ਲੋਕ ਨਿਜ਼ਾਤ ਪਾ ਸਕਦੇ ਹਨ। ਮਹਿਜ਼ ਆਪਣੇ ਜੀਵਨ ਜਾਂਚ ਨੂੰ ਬਦਲਣ ਦੀ ਲੋੜ ਹੈ, ਸਿਰਫ਼ ਆਪਣੇ ਰਹਿਣ-ਸਹਿਣ ਵੱਲ ਧਿਆਨ ਦੇਣ ਦੀ ਲੋੜ ਹੈ। ਆਪਣੇ ਸਫ਼ਰ ਦੌਰਾਨ ਉਹ ਸੰਸਥਾ ਫਰੀਡਮ ਫਰਾਮ ਡਾਇਬਿਟੀਜ਼ ਨਾਲ ਲੋਕਾਂ ਨੂੰ ਜੋੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਰੀਡਮ ਫਰਾਮ ਡਾਇਬਿਟੀਜ਼ ਜ਼ਰੀਏ ਕਰੀਬ ਸਾਢੇ 13 ਹਜ਼ਾਰ ਲੋਕ ਡਾਇਬਿਟੀਜ਼ ਤੋਂ ਬਾਹਰ ਆ ਚੁੱਕੇ ਹਨ।    

ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News