28 ਲੱਖ ਰੁਪਏ ’ਚ ਹੋਇਆ ਅਮਰੀਕਾ ਜਾਣ ਦਾ ਸੌਦਾ, ਅਮਰੀਕਾ ਦੀ ਬਜਾਏ ਭੇਜਿਆ ਕਈ ਹੋਰ ਦੇਸ਼ਾਂ ’ਚ

Monday, Sep 11, 2023 - 06:38 PM (IST)

28 ਲੱਖ ਰੁਪਏ ’ਚ ਹੋਇਆ ਅਮਰੀਕਾ ਜਾਣ ਦਾ ਸੌਦਾ, ਅਮਰੀਕਾ ਦੀ ਬਜਾਏ ਭੇਜਿਆ ਕਈ ਹੋਰ ਦੇਸ਼ਾਂ ’ਚ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲਗੜ੍ਹ ਦੇ ਰਹਿਣ ਵਾਲੇ ਤਲਵਿੰਦਰ ਸਿੰਘ ਨੂੰ ਟਰੈਵਲ ਏਜੰਟ ਮੇਜਰ ਸਿੰਘ ਵਾਸੀ ਪਿੰਡ ਫ਼ਰੀਦ ਸਰਾਵਾਂ ਕਪੂਰਥਲਾ ਵੱਲੋਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 19 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਮੇਜਰ ਸਿੰਘ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਤਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ’ਤੇ ਉਸ ਨੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਕ ਟਰੈਵਲ ਏਜੰਟ ਨਾਲ ਸੰਪਰਕ ਕਰਨ ਦੀ ਗੱਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਕਥਿਤ ਦੋਸ਼ੀ ਟਰੈਵਲ ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ, ਜਿਸ ’ਤੇ ਮੈਂ ਅਤੇ ਮੇਰੇ ਪਿਤਾ ਨੇ ਕਥਿਤ ਦੋਸ਼ੀ ਟਰੈਵਲ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਸਾਨੂੰ ਦੱਸਿਆ ਕਿ ਉਹ ਲੋਕਾਂ ਨੂੰ ਸਿੱਖਿਆ, ਸੈਰ-ਸਪਾਟਾ ਅਤੇ ਵਪਾਰ ਲਈ ਵਿਦੇਸ਼ ਭੇਜਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਟਲ ’ਚ ਵਿਦੇਸ਼ੀ ਕੁੜੀਆਂ ਦੀ ਵੀਡੀਓ ਹੋਈ ਵਾਇਰਲ, ਅਮੀਰਜ਼ਾਦਿਆਂ ਦੀ ਕਰਤੂਤ ਵੀ ਹੋਈ ਕੈਦ

ਉਸ ਨੇ ਕਿਹਾ ਕਿ ਉਹ ਤੁਹਾਨੂੰ ਅਮਰੀਕਾ ਭੇਜ ਦੇਵੇਗਾ, ਜਿਸ ’ਤੇ 28 ਲੱਖ ਰੁਪਏ ਖਰਚ ਹੋਣਗੇ। ਉਸ ਨੇ ਸਾਨੂੰ ਅਮਰੀਕਾ ਲਈ ਪਹਿਲਾਂ 4 ਲੱਖ ਰੁਪਏ ਐਡਵਾਂਸ ਦੇਣ ਦੀ ਮੰਗ ਕੀਤੀ। ਅਸੀਂ ਉਸ ਨੂੰ ਅਮਰੀਕਾ ਜਾਣ ਦੇਣ ਲਈ ਸਹਿਮਤ ਹੋ ਗਏ। ਕਥਿਤ ਦੋਸ਼ੀ ਟਰੈਵਲ ਏਜੰਟ 1 ਜੁਲਾਈ 2022 ਨੂੰ ਸਾਡੇ ਘਰ ਆਇਆ ਅਤੇ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਸਮੇਤ 4 ਲੱਖ ਰੁਪਏ ਨਕਦ ਲੈ ਗਿਆ। ਉਸ ਨੇ ਮੈਂਨੂੰ ਕਿਹਾ ਕਿ ਉਹ ਤੈਂਨੂੰ ਦੁਬਈ ਅਤੇ ਹੋਰ ਦੇਸ਼ਾਂ ਰਾਹੀਂ ਅਮਰੀਕਾ ਭੇਜ ਦੇਵੇਗਾ। ਕਥਿਤ ਦੋਸ਼ੀਆਂ ਨੇ 7 ਜੁਲਾਈ 2022 ਨੂੰ ਮੈਨੂੰ ਦੁਬਈ ਜਾਣ ਲਈ ਏਅਰਪੋਰਟ ’ਤੇ ਬੁਲਾਇਆ ਅਤੇ 1.5 ਲੱਖ ਰੁਪਏ ਨਕਦ ਲੈ ਕੇ ਦੁਬਈ ਭੇਜ ਦਿੱਤਾ, ਮੈਂ ਉੱਥੇ 22 ਦਿਨ ਰਿਹਾ। ਇਸ ਤੋਂ ਬਾਅਦ ਉਸ ਦੇ ਬੰਦਿਆਂ ਨੇ ਮੈਂਨੂੰ ਅਜ਼ਰ ਬਾਇਜਾਨ ਦੇ ਸ਼ਹਿਰ ਬਾਕੂ ਭੇਜਿਆ, ਮੈਂ 15 ਦਿਨ ਉੱਥੇ ਰਿਹਾ।

ਇਹ ਵੀ ਪੜ੍ਹੋ : ਪੰਜਾਬ ’ਚ ਇਕ ਹੋਰ ਦੇਹ ਵਪਾਰ ਦਾ ਅੱਡਾ ਬੇਨਕਾਬ, 12 ਔਰਤਾਂ ਸਣੇ 20 ਜਣੇ ਗ੍ਰਿਫ਼ਤਾਰ

ਉਸ ਤੋਂ ਬਾਅਦ ਮੈਂਨੂੰ ਤੁਰਕੀ ਭੇਜ ਦਿੱਤਾ ਗਿਆ, ਉਥੇ 24 ਘੰਟੇ ਰਹਿਣ ਤੋਂ ਬਾਅਦ ਮੈਂਨੂੰ ਸਰਬੀਆ ਭੇਜ ਦਿੱਤਾ ਗਿਆ, ਉਥੇ ਪਹੁੰਚ ਕੇ ਕਥਿਤ ਦੋਸ਼ੀ ਟਰੈਵਲ ਏਜੰਟ ਦੇ ਬੰਦਿਆਂ ਨੇ ਮੈਨੂੰ ਉਸ ਦੇ ਘਰ ਫੋਨ ਕਰ ਕੇ 13.5 ਲੱਖ ਰੁਪਏ ਦੇਣ ਲਈ ਕਿਹਾ। ਉਸ ਤੋਂ ਬਾਅਦ ਅਸੀਂ ਤੁਹਾਨੂੰ ਆਸਟ੍ਰੀਆ ਭੇਜਾਂਗੇ ਅਤੇ ਉੱਥੋਂ ਤੁਹਾਨੂੰ ਅਮਰੀਕਾ ਭੇਜ ਦਿੱਤਾ ਜਾਵੇਗਾ। ਕਥਿਤ ਦੋਸ਼ੀ ਟਰੈਵਲ ਏਜੰਟ ਨੇ ਮੇਰੇ ਪਿਤਾ ਤੋਂ 13.5 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਟਰੈਵਲ ਏਜੰਟ ਨੇ ਮੈਂਨੂੰ ਸਪੇਨ ਭੇਜ ਦਿੱਤਾ, ਉਥੇ 5-6 ਮਹੀਨੇ ਰਹਿਣ ਤੋਂ ਬਾਅਦ ਦਸਤਾਵੇਜ਼ ਠੀਕ ਨਾ ਹੋਣ ਕਾਰਨ ਮੈਂਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਮੈਂਨੂੰ 13 ਦਸੰਬਰ 2022 ਨੂੰ ਉਥੋਂ ਭਾਰਤ ਭੇਜ ਦਿੱਤਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਅਸੀਂ ਕਥਿਤ ਦੋਸ਼ੀ ਟਰੈਵਲ ਏਜੰਟ ਅਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਵਾਪਸ ਅਮਰੀਕਾ ਭੇਜ ਦੇਣਗੇ, ਪਰ ਅਸੀਂ ਇਨਕਾਰ ਕਰ ਦਿੱਤਾ ਅਤੇ ਪੈਸੇ ਵਾਪਸ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਆਈਲੈਟਸ ਕਰਵਾ ਕੈਨੇਡਾ ਭੇਜੀ ਪਤਨੀ ਨੇ ਵਿਦੇਸ਼ ਪਹੁੰਚ ਦਿੱਤਾ ਵੱਡਾ ਧੋਖਾ, ਨਹੀਂ ਸੋਚਿਆ ਸੀ ਹੋਵੇਗਾ ਇਹ ਕੁੱਝ

ਇਸ ਤੋਂ ਬਾਅਦ ਅਸੀਂ ਦੋਵਾਂ ਧਿਰਾਂ ਵਿਚਕਾਰ ਸਾਢੇ 9 ਲੱਖ ਰੁਪਏ ਵਿਚ ਸਮਝੌਤਾ ਕਰਵਾ ਲਿਆ ਪਰ ਕਥਿਤ ਦੋਸ਼ੀਆਂ ਨੇ ਸਾਨੂੰ ਪੈਸੇ ਵਾਪਸ ਨਹੀਂ ਕੀਤੇ ਅਤੇ ਇਸ ਤਰ੍ਹਾਂ ਮੇਰੇ ਨਾਲ 19 ਲੱਖ ਰੁਪਏ ਦੀ ਠੱਗੀ ਮਾਰੀ ਗਈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਜਾਂਚ ਐੱਸ. ਪੀ. ਐੱਸ. ਮੋਗਾ ਵੱਲੋਂ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਾਊਂ ਜਾਂਚ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਇਕ ਹੋਰ ਦੇਹ ਵਪਾਰ ਦਾ ਅੱਡਾ ਬੇਨਕਾਬ, 12 ਔਰਤਾਂ ਸਣੇ 20 ਜਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News