ਦੇਹ ਵਪਾਰ ਮਾਮਲੇ ''ਚ ਫੜੀਆਂ 10 ਲੜਕੀਆਂ ਨੂੰ ਭੇਜਿਆ 14 ਦਿਨ ਲਈ ਜੇਲ

Sunday, Oct 08, 2017 - 06:08 AM (IST)

ਦੇਹ ਵਪਾਰ ਮਾਮਲੇ ''ਚ ਫੜੀਆਂ 10 ਲੜਕੀਆਂ ਨੂੰ ਭੇਜਿਆ 14 ਦਿਨ ਲਈ ਜੇਲ

ਜਲੰਧਰ, (ਰਾਜੇਸ਼)— ਮਾਡਲ ਟਾਊਨ 'ਚ ਮਸਾਜ ਪਾਰਲਰ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਓਰਾ ਡੇ ਸਪਾ ਤੋਂ ਫੜੀਆਂ ਗਈਆਂ 10 ਲੜਕੀਆਂ ਨੂੰ ਜਾਂਚ ਉਪਰੰਤ ਪੁਲਸ ਨੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ, ਜਿਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨ ਲਈ ਜੇਲ ਭੇਜ ਦਿੱਤਾ ਗਿਆ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਬੀਤੇ ਦਿਨ ਮਾਡਲ ਟਾਊਨ ਇਲਾਕੇ ਵਿਚ ਓਰਾ ਡੇ ਸਪਾ 'ਚ ਮਸਾਜ ਸੈਂਟਰ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਆਪਣੇ ਭੇਜੇ ਗਾਹਕਾਂ ਨੂੰ ਉਥੇ ਜਾ ਕੇ ਚੈੱਕ ਕੀਤਾ ਤਾਂ ਅੰਦਰ ਮਸਾਜ ਦੇ ਬਾਅਦ ਦੇਹ ਸੁੱਖ ਦੇਣ ਲਈ ਬਾਹਰੀ ਸੂਬਿਆਂ ਦੀਆਂ ਲੜਕੀਆਂ ਕੰਮ 'ਤੇ ਰੱਖੀਆਂ ਗਈਆਂ ਸਨ। ਜਿਨ੍ਹਾਂ ਨੂੰ ਉਥੇ ਛਾਪੇਮਾਰੀ ਕਰ ਕੇ ਕਾਬੂ ਕਰ ਲਿਆ ਗਿਆ। 

PunjabKesari

ਪੁਲਸ ਨੇ ਦੇਰ ਰਾਤ ਓਰਾ ਡੇ ਸਪਾ ਤੋਂ ਫੜੀਆਂ ਗਈਆਂ ਲੜਕੀਆਂ ਖਿਲਾਫ ਧਾਰਾ 3, 4, 5 ਟ੍ਰੈਫਿਕ ਮੋਰਲ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਓਰਾ ਡੇ ਸਪਾ ਦੇ ਮਾਲਕ ਬਾਰੇ ਪਤਾ ਲਾਇਆ ਜਾ ਰਿਹਾ ਹੈ ਜੋ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਓਰਾ ਡੇ ਸਪਾ ਦਾ ਮਾਲਕ ਹੀ ਮਸਾਜ ਦੇ ਨਾਂ 'ਤੇ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਸੀ, ਜਿਸਦੇ ਖਿਲਾਫ ਉਸ ਦਾ ਨਾਂ ਸਾਹਮਣੇ ਆਉਣ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਓਰਾ ਡੇ ਸਪਾ  'ਚੋਂ ਸਾਰਾ ਰਿਕਾਰਡ ਕਬਜ਼ੇ 'ਚ ਲੈ ਕੇ ਉਸਦੇ ਮਾਲਕ ਬਾਰੇ ਪਤਾ ਲਗਾ ਰਹੀ ਹੈ ਤੇ ਉਥੋਂ ਬਰਾਮਦ ਹੋਏ ਮੋਬਾਇਲ ਫੋਨ ਨੂੰ ਵੀ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। 


Related News