'ਤੁਹਾਡੀ ਬਿਜਲੀ ਕੱਟੀ ਜਾਵੇਗੀ' ਲਿਖ ਆਇਆ ਮੈਸੇਜ, ਜਦੋਂ ਕੀਤੀ ਕਾਲ ਤਾਂ ਵਿਅਕਤੀ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ
Saturday, Sep 17, 2022 - 06:30 PM (IST)
ਫਿਲੌਰ (ਸੋਨੂੰ)- ਸੋਸ਼ਲ ਮੀਡੀਆ 'ਤੇ ਠੱਗੀ ਕਰਨ ਦਾ ਇਕ ਨਵਾਂ ਤਰੀਕਾ ਵੇਖਣ ਨੂੰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਸਤਪਾਲ ਵਾਸੀ ਫਿਲੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਇਲ ਨੰਬਰ 'ਤੇ ਮੈਸੇਜ ਆਇਆ ਕਿ ਤੁਸੀਂ ਆਪਣਾ ਬਿਜਲੀ ਦਾ ਬਿੱਲ ਨਹੀਂ ਦਿੱਤਾ। ਜਲਦ ਬਿਜਲੀ ਦਾ ਬਿੱਲ ਦੇ ਦਿਓ ਨਹੀਂ ਤਾਂ ਤੁਹਾਡਾ ਮੀਟਰ ਰਾਤ ਸਾਢੇ 9 ਵਜੇ ਤੋਂ ਬਾਅਦ ਕੱਟਿਆ ਜਾਵੇਗਾ। ਮੈਂ ਦੂਜੇ ਦਿਨ ਸਵੇਰੇ ਜਿਸ ਨੰਬਰ ਤੋਂ ਮੈਸੇਜ ਆਇਆ ਸੀ, ਉਸ ਨੰਬਰ 62059-89413 'ਤੇ ਫੋਨ ਕੀਤਾ।
ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ
ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਫੋਨ ਵਿਚ 100 ਰੁਪਏ ਟਰਾਂਸਫਰ ਪੀ. ਐੱਸ. ਪੀ. ਸੀ. ਐੱਲ ਦੇ ਖ਼ਾਤੇ ਵਿਚ ਕਰ ਦਿਓ। ਮੈਂ ਡਰਦੇ ਮਾਰੇ ਨੇ 100 ਰੁਪਏ ਟਰਾਂਸਫਰ ਕਰਵਾ ਦਿੱਤੇ ਪਰ ਜਦੋਂ ਮੈਂ ਉਸ ਖਾਤੇ ਵਿੱਚ ਪੈਸੇ ਟਰਾਂਸਫ਼ਰ ਕੀਤੇ ਤਾਂ ਉਸ ਤੋਂ ਬਾਅਦ ਮੇਰੇ ਖ਼ਾਤੇ ਵਿੱਚੋਂ 10 ਹਜ਼ਾਰ ਰੁਪਏ ਨਿਕਲ ਗਏ।
ਉਨ੍ਹਾਂ ਕਿਹਾ ਕਿ ਉਸ ਨਾਲ ਕਿਸੇ ਨੇ ਠੱਗੀ ਕਰ ਲਈ ਹੈ, ਜਿਸ ਦੀ ਸ਼ਿਕਾਇਤ ਲਈ ਉਨ੍ਹਾਂ ਨੇ ਸਾਈਬਰ ਕ੍ਰਾਈਮ ਵੱਲੋਂ ਜਾਰੀ ਕੀਤੇ ਨੰਬਰ 1930 'ਤੇ ਕੰਪਲੇਂਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨੰਬਰ ਵਿਅਸਤ ਦੱਸੀ ਜਾ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਥਾਣਾ ਫਿਲੌਰ ਵਿਖੇ ਲਿਖ਼ਤੀ ਸ਼ਿਕਾਇਤ ਦੇ ਦਿੱਤੀ। ਇਸ ਤਰ੍ਹਾਂ ਦੀ ਠੱਗੀ ਦੇ ਮਾਮਲੇ ਹੋਰ ਵੀ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਬੀਜ ਵਿਕਰੇਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ CM ਮਾਨ ਨੂੰ ਸੁਸਾਈਡ ਨੋਟ 'ਚ ਕੀਤੀ ਫਰਿਆਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ