ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਨਸਨੀਖੇਜ਼ ਖ਼ੁਲਾਸਾ, ਗੈਂਗਸਟਰ ਮੀਤਾ ਦੇ ਸੱਚ ਨੇ ਉਡਾਏ ਹੋਸ਼

Tuesday, Oct 18, 2022 - 06:55 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਨਸਨੀਖੇਜ਼ ਖ਼ੁਲਾਸਾ, ਗੈਂਗਸਟਰ ਮੀਤਾ ਦੇ ਸੱਚ ਨੇ ਉਡਾਏ ਹੋਸ਼

ਲੁਧਿਆਣਾ/ਮਾਨਸਾ (ਰਾਜ) : ਬਟਾਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਗੁਰਮੀਤ ਸਿੰਘ ਉਰਫ ਮੀਤਾ ਨੇ ਪੁੱਛਗਿੱਛ ’ਚ ਕਈ ਵੱਡੇ ਖੁਲਾਸੇ ਕੀਤੇ ਹਨ। ਸੀ. ਪੀ. ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਸੀ. ਆਈ. ਏ.-2 ਦੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੀਤਾ ਕੋਲ ਪੁਲਸ ਦੀਆਂ 2 ਵਰਦੀਆਂ ਸਨ, ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਘਰ ਰੇਡ ਕਰਕੇ ਕਤਲ ਦੇ ਲਈ ਵਰਤਣਾ ਸੀ ਪਰ ਉਸ ਦੇ ਬਾਕੀ ਸਾਥੀਆਂ ਨੂੰ ਕਿਤੋਂ ਵੀ ਪੁਲਸ ਦੀ ਵਰਦੀ ਨਹੀਂ ਸੀ ਮਿਲੀ। ਇਸ ਤੋਂ ਇਲਾਵਾ ਮੂਸੇਵਾਲਾ ਦੇ ਘਰ ’ਚ ਸੁਰੱਖਿਆ ਬਹੁਤ ਜ਼ਿਆਦਾ ਸੀ। ਇਸ ਲਈ ਬਾਅਦ ’ਚ ਉਨ੍ਹਾਂ ਨੇ ਪਲਾਨ ਬਦਲ ਦਿੱਤਾ। ਉਨ੍ਹਾਂ ਦੀ ਜਗ੍ਹਾ ’ਤੇ ਸ਼ੂਟਰਾਂ ਨੇ ਰਸਤੇ ’ਚ ਘੇਰ ਕੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉੱਥੇ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਉਰਫ ਮੀਤਾ ਨੂੰ ਬਟਾਲਾ ਪੁਲਸ ਨੇ ਕਤਲ ਦੇ ਯਤਨ ’ਚ ਗ੍ਰਿਫਤਾਰ ਕੀਤਾ ਸੀ ਅਤੇ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਭੇਜ ਦਿੱਤਾ ਸੀ। 

ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

ਇਸ ਦੌਰਾਨ ਬਟਾਲਾ ਪੁਲਸ ਮੀਤਾ ਤੋਂ ਕਿਸੇ ਤਰ੍ਹਾਂ ਦਾ ਸੱਚ ਨਹੀਂ ਉਗਲਵਾ ਸਕੀ ਸੀ ਪਰ ਸੀ. ਆਈ. ਏ.-2 ਵੱਲੋਂ ਜੱਗੂ ਤੋਂ ਹੋਈ ਪੁੱਛਗਿੱਛ ’ਚ ਮੀਤਾ ਦਾ ਨਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਮੀਤਾ ਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਪਹਿਲਾਂ ਮੂਸੇਵਾਲਾ ਨੂੰ ਮਾਰਨ ਲਈ ਮੀਤਾ ਨੂੰ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੀਤਾ ਦੀ ਨਿਸ਼ਾਨਦੇਹੀ ’ਤੇ ਇਕ ਪਿਸਤੌਲ ਵੀ ਬਰਾਮਦ ਕੀਤਾ ਸੀ। ਸੀ. ਆਈ. ਏ. ਕੋਲ ਗੁਰਮੀਤ ਸਿੰਘ ਦਾ ਮੰਗਲਵਾਰ ਤੱਕ ਦਾ ਰਿਮਾਂਡ ਹੈ। ਹੁਣ ਮੰਗਲਵਾਰ ਨੂੰ ਉਸ ਨੂੰ ਦੋਬਾਰਾ ਕੋਰਟ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹੁਣ ਮੋਹਾਲੀ ਪੁਲਸ ਨੇ ਲਿਆ ਟ੍ਰਾਂਜ਼ਿਟ ਰਿਮਾਂਡ ’ਤੇ

ਖੂੰਖਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸੋਮਵਾਰ ਨੂੰ 7 ਦਿਨ ਦਾ ਪੁਲਸ ਰਿਮਾਂਡ ਖਤਮ ਹੋ ਗਿਆ, ਜਿਸ ਤੋਂ ਬਾਅਦ ਸੋਮਵਾਰ ਨੂੰ ਪੁਲਸ ਨੇ ਉਸ ਨੂੰ ਫਿਰ ਅਦਾਲਤ ’ਚ ਪੇਸ਼ ਕੀਤਾ। ਜੱਗੂ ਭਗਵਾਨਪੁਰੀਆ ਨੂੰ ਬੁਲਟ ਪੂਰਫ ਗੱਡੀ ’ਚ ਪੁਲਸ ਲੈ ਕੇ ਲੁਧਿਆਣਾ ਅਦਾਲਤ ਪੁੱਜੀ, ਜਿੱਥੇ ਪਹਿਲਾਂ ਤੋਂ ਹੀ ਮੋਹਾਲੀ ਪੁਲਸ ਉਸ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲੈਣ ਲਈ ਮੌਜੂਦ ਸੀ, ਜਿੱਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੋਹਾਲੀ ਪੁਲਸ ਟ੍ਰਾਂਜ਼ਿਟ ਰਿਮਾਂਡ ’ਤੇ ਲੈ ਗਈ। ਹੁਣ ਮੋਹਾਲੀ ਪੁਲਸ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : ਗੋਰੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਅਮਰੀਕਾ ’ਚ ਗੁਆਚਾ ਬਟੂਆ 8 ਮਹੀਨੇ ਬਾਅਦ ਬਟਾਲਾ ’ਚ ਮਿਲਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News