ਗੈਂਗਸਟਰ ਦੀਪਕ ਦੇ ਫਰਾਰ ਹੋਣ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਗਰਲਫ੍ਰੈਂਡ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ
Tuesday, Oct 04, 2022 - 06:21 PM (IST)
ਚੰਡੀਗੜ੍ਹ/ਮਾਨਸਾ : ਪੰਜਾਬ ਗਾਇਕ ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਸੀ. ਆਈ. ਏ. ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਸਰਕਾਰੀ ਘਰ ਤੋਂ ਗੈਂਗਸਟਰ ਫਰਾਰ ਹੋਇਆ ਹੈ। ਸੂਤਰਾਂ ਮੁਤਾਬਕ ਪ੍ਰਿਤਪਾਲ ਉਸ ਨੂੰ ਹਵਾਲਾਤ ਤੋਂ ਆਪਣੇ ਘਰ ਲੈ ਗਿਆ ਸੀ। ਜਿੱਥੇ ਉਸ ਦੀ ਮੁਲਾਕਾਤ ਉਸ ਦੀ ਗਰਲਫ੍ਰੈਂਡ ਨਾਲ ਕਰਵਾਈ। ਇਸ ਦੌਰਾਨ ਪ੍ਰਿਤਪਾਲ ਇਕ ਕਮਰੇ ਵਿਚ ਸੌਂ ਗਿਆ। ਇਸ ਦੌਰਾਨ ਗੈਂਗਸਟਰ ਟੀਨੂੰ ਅਤੇ ਉਸ ਦੀ ਗਰਲਫ੍ਰੈਂਡ ਪਹਿਲਾਂ ਤੋਂ ਤੈਅ ਯੋਜਨਾ ਤਹਿਤ ਉਥੋਂ ਫਰਾਰ ਹੋ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਟੀਨੂੰ ਦੇ ਫਰਾਰ ਹੋਣ ਵਾਲੀ ਜਗ੍ਹਾ ਦਾ ਅਜੇ ਤਕ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੋ ਸਕਿਆ ਹੈ ਅਤੇ ਸੂਤਰਾਂ ਮੁਤਾਬਕ ਪੁਲਸ ਨੇ ਐੱਫ. ਆਈ. ਆਰ. ਵਿਚ ਵੀ ਟੀਨੂੰ ਦੇ ਫਰਾਰੀ ਵਾਲੀ ਜਗ੍ਹਾ ਦਾ ਜ਼ਿਕਰ ਨਹੀਂ ਕੀਤਾ ਹੈ। ਸਬ ਇੰਸਪੈਕਟਰ ਦਾ ਘਰ ਪਾਸ਼ ਇਲਾਕੇ ਵਿਚ ਹੈ। ਜਿੱਥੇ ਦੂਜੇ ਵੱਡੇ ਅਫਸਰ ਵੀ ਰਹਿੰਦੇ ਹਨ।
ਇਹ ਵੀ ਪੜ੍ਹੋ : ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ PR ਮਿਲਦਿਆਂ ਹੀ ਵਿਖਾਏ ਅਸਲ ਰੰਗ, ਪਰਿਵਾਰ ਨਾਲ ਹੋ ਗਈ ਜੱਗੋ ਤੇਰ੍ਹਵੀਂ
ਵਿਦੇਸ਼ ਭੱਜਣ ਦੀ ਫਿਰਾਕ ’ਚ ਟੀਨੂੰ, ਗੋਲਡੀ ਬਰਾੜ ਦੇ ਸੰਪਰਕ ’ਚ
ਇਹ ਵੀ ਪਤਾ ਲੱਗਾ ਹੈ ਕਿ ਟੀਨੂੰ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹੈ, ਇਸ ਲਈ ਉਹ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟੀਨੂੰ ਦੇ ਫਰਾਰ ਹੋਣ ਪਿੱਛੇ ਗੋਲਡੀ ਬਰਾੜ ਦਾ ਹੱਥ ਵੀ ਹੋ ਸਕਦਾ ਹੈ। ਦੱਸਣਯੋਗ ਹੈ ਕਿ ਗੈਂਗਸਟਰ ਟੀਨੂੰ ਪਿਛਲੇ ਦਿਨੀਂ ਜੇਲ੍ਹ ਵਿਚ ਬੰਦ ਸੀ। ਟੀਨੂੰ ਜੇਲ ’ਚੋਂ ਹੀ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਟੱਚ ਵਿਚ ਸੀ। ਟੀਨੂੰ ਤੋਂ ਜੇਲ ਵਿਚ ਕੁੱਝ ਦਿਨ ਪਹਿਲਾਂ ਮੋਬਾਇਲ ਵੀ ਬਰਾਮਦ ਹੋਇਆ ਸੀ। ਜੇਲ੍ਹ ਵਿਚ ਹੀ ਬੈਠ ਕੇ ਉਸ ਨੇ ਫਰਾਰ ਹੋਣ ਦੀ ਪੂਰੀ ਯੋਜਨਾ ਬਣਾਈ ਸੀ। ਜਿਸ ਤੋਂ ਬਾਅਦ ਸਬ ਇੰਸਪੈਕਟਰ ਨੂੰ ਹਥਿਆਰ ਬਰਾਮਦਗੀ ਦਾ ਝਾਂਸਾ ਦਿੱਤਾ ਗਿਆ। ਸੂਤਰਾਂ ਮੁਤਾਬਕ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਟੀਨੂੰ ਨੇਪਾਲ ਰਸਤੇ ਦੁਬਈ ਭੱਜਣ ਦੀ ਫਿਰਾਕ ਵਿਚ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਪੁਲਸ ਨੇ ਉਸ ਦਾ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦੀ ਬੇਹੱਦ ਹੈਰਾਨ ਕਰਨ ਵਾਲੀ ਘਟਨਾ, ਥਾਣੇ ’ਚੋਂ SLR ਖੋਹ ਕੇ ਫੇਸਬੁੱਕ ’ਤੇ ਲਾਈਵ ਹੋਇਆ ਸ਼ਖਸ
ਮੁਲਜ਼ਮ ਸਬ ਇੰਸਪੈਕਟਰ ਦੇ ਫੋਨ ’ਤੋਂ ਮਿਲਿਆ ਗਰਲਫ੍ਰੈਂਡ ਦਾ ਨੰਬਰ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਬ ਇੰਸਪੈਕਟਰ ਕੋਲੋਂ 2 ਮੋਬਾਇਲ ਬਰਾਮਦ ਹੋਏ ਹਨ। ਇਨ੍ਹਾਂ ਵਿਚ ਟੀਨੂੰ ਦੀ ਗਰਲਫ੍ਰੈਂਡ ਦਾ ਨੰਬਰ ਵੀ ਪੁਲਸ ਨੂੰ ਮਿਲਿਆ ਹੈ। ਜਿਸ ਰਾਹੀਂ ਉਸ ਦੀ ਗਰਲਫ੍ਰੈਂਡ ਦੀ ਸ਼ਿਨਾਖਤ ਕਰ ਲਈ ਗਈ ਹੈ। ਫਿਲਹਾਲ ਉਸ ਦਾ ਨੰਬਰ ਬੰਦ ਆ ਰਿਹਾ ਹੈ। ਪੁੱਛਗਿੱਛ ਵਿਚ ਅਜੇ ਵੀ ਸਬ ਇੰਸਪੈਕਟਰ ਦੀਪਕ ਟੀਨੂੰ ਵਲੋਂ ਏ. ਕੇ. 47 ਵਰਗਾ ਹਥਿਆਰ ਬਰਾਮਦ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ। ਪੁਲਸ ਨੂੰ ਸ਼ੱਕ ਹੈ ਕਿ ਗੈਂਗਸਟਰ ਦੇ ਭੱਜਣ ਵਿਚ ਪ੍ਰਿਤਪਾਲ ਦੀ ਭੂਮਿਕਾ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।