ਅਕਾਲੀ ਦਲ ਨੂੰ ਝਟਕਾ! ਸੀਨੀਅਰ ਮੁਸਲਿਮ ਨੇਤਾ ਇਰਸ਼ਾਦ ਮਲਿਕ ਸਮਰਥਕਾਂ ਸਣੇ ''ਆਪ'' ''ਚ ਸ਼ਾਮਲ
Thursday, Jan 11, 2024 - 07:05 PM (IST)
ਲੁਧਿਆਣਾ/ਜਲੰਧਰ, (ਅਲੀ)- ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਮੁਸਲਿਮ ਨੇਤਾ ਇਰਸ਼ਾਦ ਮਲਿਕ ਵੀਰਵਾਰ ਨੂੰ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।
ਉਨ੍ਹਾਂ ਵੱਲੋਂ ਅੱਜ ਰੱਖੇ ਗਏ ਇਕ ਜੌਇਨਿੰਗ ਪ੍ਰੋਗਰਾਮ 'ਚ ਲੁਧਿਆਣਾ ਤੋਂ ਜਿੱਥੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਉੱਥੇ ਹੀ ਘੱਟ ਗਿਣਤੀ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਵੀ ਹਾਜ਼ਰ ਹੋਏ। ਇਸ ਪ੍ਰੋਗਰਾਮ 'ਚ ਇਰਸ਼ਾਦ ਮਲਿਕ ਵੱਲੋਂ ਅਬਦੁਲ ਬਾਰੀ ਸਲਮਾਨੀ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਅਬਦੁਲ ਬਾਰੀ ਸਲਮਾਨੀ ਨੇ ਇਰਸ਼ਾਦ ਮਲਿਕ ਸਮੇਤ ਤਮਾਮ ਸਮਰਥਕਾਂ ਦਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਬਰਿਸਤਾਨ ਦਾ ਮਾਮਲਾ ਜੋ ਅਕਾਲੀ ਦਲ ਅਤੇ ਕਾਂਗਰਸ ਨੇ ਲਟਕਾ ਕੇ ਰੱਖਿਆ ਸੀ ਉਸਨੂੰ ਆਮ ਆਦਮੀ ਪਾਰਟੀ ਨੇ 1 ਸਾਲ ਦੇ ਅੰਦਰ ਪੂਰਾ ਕਰਕੇ ਦਿਖਾ ਦਿੱਤਾ ਹੈ ਅਤੇ ਜਿੱਥੇ-ਜਿੱਥੇ ਅਜੇ ਵੀ ਕਬਰਿਸਤਾਨ ਦੀ ਘਾਟ ਹੈ ਉਸਨੂੰ ਪੂਰਾ ਕਰਨ ਦੀ ਕੋਸ਼ਿਸ਼ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਮ ਜਨਤਾ ਦੀ ਭਲਾਈ ਲਈ ਯੋਜਨਾਵਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਦਾ ਲਾਭ ਸਾਰਿਆਂ ਨੂੰ ਮਿਲਣ ਲੱਗਾ ਹੈ। ਅਬਦੁਲ ਬਾਰੀ ਸਲਮਾਨੀ ਨੇ ਕਿਹਾ ਕਿ ਸਾਡੇ ਵਿਧਾਇਕ ਜੋ ਇਥੇ ਮੌਜੂਦ ਹਨ ਮੁਸਲਿਮ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਕਿਸੇ ਕੰਮ ਲਈ ਜਦੋਂ ਮਰਜ਼ੀ ਮਿਲ ਸਕਦੇ ਹਨ, ਉਹ ਪਹਿਲ ਦੇ ਆਧਾਰ 'ਤੇ ਉਨ੍ਹਾਂ ਦਾ ਕੰਮ ਕਰਨਗੇ।
ਇਸ ਮੌਕੇ ਇਰਸ਼ਾਦ ਮਲਿਕ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰਵਾਉਣ ਦਾ ਆਦੀ ਹਾਂ। ਮੈਂ ਆਮ ਆਦਮੀ ਪਾਰਟੀ 'ਚ ਇਸੇ ਲਈ ਸ਼ਾਮਲ ਹੋਇਆ ਹਾਂ ਤਾਂ ਜੋ ਲੋਕਾਂ ਦੇ ਜਿਹੜੇ ਕੰਮ ਨਹੀਂ ਹੋ ਪਾ ਰਹੇ ਸਨ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਕਰਕੇ ਦਿਖਾ ਰਹੀ ਹੈ।