ਵੇਰਕਾ ਮਿਲਕ ਪਲਾਂਟ ''ਚ ਲੱਗੇਗਾ ਦਹੀਂ ਤੇ ਲੱਸੀ ਬਣਾਉਣ ਦਾ ਸਵੈ-ਚਾਲਿਤ ਯੂਨਿਟ, 123 ਕਰੋੜ ਰੁਪਏ ਦਾ ਆਵੇਗਾ ਖ਼ਰਚਾ

Monday, Aug 26, 2024 - 02:33 AM (IST)

ਅੰਮ੍ਰਿਤਸਰ (ਨੀਰਜ) : ਵੇਰਕਾ ਮਿਲਕ ਪਲਾਟ ਅੰਮ੍ਰਿਤਸਰ ਡੇਅਰੀ ਅੰਦਰ ਨੈਸ਼ਨਲ ਡੇਅਰੀ ਡਿਵਲਪਮੈਂਟ ਬੋਰਡ ਵੱਲੋਂ ਨਵਾਂ ਸਵੈ-ਚਾਲਿਤ ਦਹੀਂ ਅਤੇ ਲੱਸੀ ਦਾ ਯੂਨਿਟ ਲਗਾਇਆ ਜਾਵੇਗਾ, ਜਿਸ ’ਤੇ ਲਗਭਗ 123 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਉਕਤ ਪ੍ਰਗਟਾਵਾ ਕਰਦਿਆਂ ਪ੍ਰਾਜੈਕਟ ਸਬੰਧੀ ਨਿਰੀਖਣ ਕਰਨ ਲਈ ਪੁੱਜੇ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਲਗਭਗ 2 ਸਾਲ ਵਿਚ ਪੂਰਾ ਹੋਵੇਗਾ ਅਤੇ ਇਸ ਨਾਲ ਪਲਾਂਟ ਦੀ ਆਮਦਨ ਵਧੇਗੀ ਅਤੇ ਵੇਰਕਾ ਨਾਲ ਜੁੜੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।

ਇਹ ਵੀ ਪੜ੍ਹੋ : ਮੁੰਬਈ ਦੀ ਖ਼ੂਬਸੂਰਤ ਕੁੜੀ ਨੂੰ ਪਾਕਿਸਤਾਨੀ ਰਈਸ ਨਾਲ ਹੋਇਆ ਪਿਆਰ, ਸੁਰਖੀਆਂ 'ਚ ਆਇਆ ਵਿਆਹ

ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਚੱਲਣ ਨਾਲ ਅੰਮ੍ਰਿਤਸਰ ਅਤੇ ਤਰਨਤਾਰਨ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੁਆਲਿਟੀ ਦੀ ਲੱਸੀ ਅਤੇ ਦਹੀਂ ਮੁਹੱਈਆ ਕਰਵਾਇਆ ਜਾਵੇਗਾ। ਇਸਦੇ ਨਾਲ ਜਿੱਥੇ ਵੇਰਕਾ ਦੇ ਉਤਪਾਦਾਂ ਦੀ ਸੇਲ ਵਿਚ ਵਾਧਾ ਹੋਵੇਗਾ, ਉਥੇ ਵੇਰਕਾ ਬਾਂਡ ਪ੍ਰਤੀ ਖਪਤਕਾਰਾਂ ਦਾ ਵਿਸ਼ਵਾਸ ਵੀ ਵਧੇਗਾ।

ਮਿਲਕਫੈੱਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਲ ਮਿਲਕਫੈੱਡ ਦੇ ਸਮੂਹ ਬੋਰਡ ਆਫ ਡਾਇਰੈਕਟਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪ੍ਰਾਜੈਕਟ ਲਈ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਦੌਰਾ ਕੀਤਾ। ਇਸ ਮੌਕੇ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਚੇਅਰਮੈਨ ਭੁਪਿੰਦਰ ਸਿੰਘ ਰੰਧਾਵਾ ਵੱਲੋਂ ਮਿਲਕਫੈੱਡ ਤੋ ਆਏ ਹੋਏ ਸਮੂਹ ਪ੍ਰਤੀਨਿਧੀਆ ਦਾ ਨਿੱਘਾ ਸਵਾਗਤ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News