''ਸੈਲਫ ਡਿਫੈਂਸ'' ਰਾਹੀਂ ਕੁੜੀਆਂ ਨੇ ਸਿੱਖੇ ਆਤਮਰੱਖਿਆ ਦੇ ਗੁਰ
Saturday, Aug 18, 2018 - 04:26 PM (IST)

ਚੰਡੀਗੜ੍ਹ (ਸ਼ਾਇਨਾ) : 'ਅਸੀਂ ਬੇਖੌਫ ਹੋ ਕੇ ਜਿਊਣਾ ਚਾਹੁੰਦੀਆਂ ਹਾਂ ਤੇ ਆਪਣੀ ਰੱਖਿਆ ਖੁਦ ਕਰਨਾ ਚਾਹੁੰਦੀਆਂ ਹਾਂ। ਸਮਾਂ ਆਉਣ 'ਤੇ ਸਾਨੂੰ ਚੰਡੀ ਦਾ ਰੂਪ ਧਾਰ ਕੇ ਦੁਸ਼ਮਣਾਂ ਨੂੰ ਜਵਾਬ ਦੇਣਾ ਵੀ ਆਉਂਦਾ ਹੈ।' ਇਹ ਜਜ਼ਬਾ ਦੇਖਿਆ ਜਾ ਰਿਹਾ ਸੀ, ਸੈਕਟਰ-25 ਦੀ ਉਨ੍ਹਾਂ ਕੁੜੀਆਂ 'ਚ, ਜ੍ਹਿਨਾਂ ਨੂੰ ਚੰਡੀਗੜ੍ਹ ਪੁਲਸ ਵਲੋਂ 'ਸੈਲਫ ਡਿਫੈਂਸ' ਦੀ ਟ੍ਰੇਨਿੰਗ ਦਿੱਤੀ ਗਈ। ਕੁੜੀਆਂ ਵਲੋਂ ਖੁਦ ਦੇ ਬਚਾਅ ਲਈ ਦਿਖਾਈ ਗਈ ਨਾਲ ਪੁਲਸ ਦੇ ਨਾਲ-ਨਾਲ ਆਮ ਲੋਕ ਵੀ ਦੰਗ ਰਹਿ ਗਏ। ਇਸ ਮੌਕੇ 'ਤੇ ਐੱਸ. ਐੱਸ. ਪੀ. ਨੀਲਾਂਬਰੀ ਨੇ ਦੱਸਿਆ ਕਿ ਕੁੜੀਆਂ ਨੂੰ ਸੈਲਫ ਡਿਫੈਂਸ ਸਿਖਾਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਉਹ ਖੁਦ ਨੂੰ ਸੇਫ ਰੱਖ ਸਕਦੀਆਂ ਹਨ। ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੇ ਕੁੜੀਆਂ ਨੂੰ ਹੈਲਮੈੱਟ ਵੀ ਵੰਡੇ ਗਏ।