ਸੁਖਮੀਤ ਡਿਪਟੀ ਕਤਲ ਕਾਂਡ ਦੇ ਮਾਮਲੇ ''ਚ ਗ੍ਰਿਫ਼ਤਾਰ ਕਾਤਲ ਗੈਂਗਸਟਰ ਪੁਨੀਤ, ਲੱਲੀ ਬਾਰੇ ਖੁੱਲ੍ਹੇ ਰਾਜ਼

Saturday, Feb 01, 2025 - 04:00 PM (IST)

ਸੁਖਮੀਤ ਡਿਪਟੀ ਕਤਲ ਕਾਂਡ ਦੇ ਮਾਮਲੇ ''ਚ ਗ੍ਰਿਫ਼ਤਾਰ ਕਾਤਲ ਗੈਂਗਸਟਰ ਪੁਨੀਤ, ਲੱਲੀ ਬਾਰੇ ਖੁੱਲ੍ਹੇ ਰਾਜ਼

ਜਲੰਧਰ (ਵਰੁਣ)–ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਕਰਨ ਲਈ ਗੈਂਗਸਟਰ ਪੁਨੀਤ ਸ਼ਰਮਾ, ਲੱਲੀ ਅਤੇ ਵਿਕਾਸ ਮਾਹਲੇ ਜਲੰਧਰ ਦੇ ਰੂਰਲ ਇਲਾਕੇ ਵਿਚ ਰੁਕੇ ਸਨ। ਉਹ ਲਗਭਗ 3-4 ਦਿਨ ਰੂਰਲ ਇਲਾਕੇ ਦੇ ਹਾਈਵੇਅ ’ਤੇ ਬਣੀ ਇਕ ਆਲੀਸ਼ਾਨ ਕੋਠੀ ਵਿਚ ਠਹਿਰੇ ਸਨ। ਉਥੋਂ ਡਿਪਟੀ ਦੀ ਰੇਕੀ ਲਈ ਨਿਕਲਦੇ ਅਤੇ ਰਾਤ ਨੂੰ ਉਥੇ ਆ ਕੇ ਸੌਂ ਜਾਂਦੇ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੂੰ ਇਸ ਬਾਰੇ ਪਤਾ ਨਹੀਂ ਲੱਗਾ। ਪੁਲਸ ਦੀ ਇੰਟੈਲੀਜੈਂਸੀ ਉਨ੍ਹਾਂ ਨੂੰ ਫੜ ਹੀ ਨਹੀਂ ਸਕੀ, ਜਦਕਿ ਉਹ ਪਹਿਲਾਂ ਤੋਂ ਹੀ ਟਿੰਕੂ ਕਤਲ ਕਾਂਡ ਵਿਚ ਲੋੜੀਂਦੇ ਸਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਬਜਟ 'ਤੇ  CM ਭਗਵੰਤ ਮਾਨ ਦਾ ਪਹਿਲਾ ਬਿਆਨ

PunjabKesari

ਭਰੋਸੇਮੰਦ ਸੂਤਰਾਂ ਨੇ ਦਾਅਵਾ ਕੀਤਾ ਕਿ ਕੋਠੀ ਵਿਚ ਜਲੰਧਰ ਦਾ ਇਕ ਨੌਜਵਾਨ ਮੋਟਰਸਾਈਕਲ ’ਤੇ ਉਨ੍ਹਾਂ ਨੂੰ ਖਾਣਾ ਦੇਣ ਆਉਂਦਾ ਸੀ। ਕੋਈ ਵੀ ਸਾਮਾਨ ਹੋਵੇ, ਕੋਠੀ ਵਿਚ ਪਹੁੰਚਾਉਣ ਦਾ ਕੰਮ ਉਕਤ ਨੌਜਵਾਨ ਹੀ ਕਰਦਾ ਸੀ। ਉਹ ਨੌਜਵਾਨ ਗੁੱਜਾਪੀਰ ਦਾ ਰਹਿਣ ਵਾਲਾ ਹੈ, ਜੋ ਪੁਨੀਤ ਅਤੇ ਲੱਲੀ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਫਰਾਰ ਹੈ। ਇਸ ਦੇ ਇਲਾਵਾ ਪੁਲਸ ਪੁਨੀਤ ਅਤੇ ਲੱਲੀ ਨੂੰ ਸ਼ਰਨ ਦੇਣ ਅਤੇ ਆਰਥਿਕ ਮਦਦ ਕਰਨ ਵਾਲਿਆਂ ਦੀ ਵੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਉਥੇ ਹੀ ਪੁਨੀਤ ਅਤੇ ਲੱਲੀ ਦੀ ਡਿਪਟੀ ਕਤਲ ਕੇਸ ਵਿਚ ਸਟੇਅ ਲੈ ਕੇ ਬਹਿਸ ਵੀ ਹੋਈ ਸੀ। ਦੋਵਾਂ ਵਿਚ ਹੱਥੋਪਾਈ ਦੀ ਨੌਬਤ ਆ ਗਈ ਸੀ ਪਰ ਵਿਕਾਸ ਮਾਹਲੇ ਨੇ ਵਿਚ ਪੈ ਕੇ ਸਾਰਾ ਮਾਮਲਾ ਸ਼ਾਂਤ ਕਰਵਾਇਆ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਆਇਆ ਤੇਂਦੂਆ, ਮਿੰਟਾਂ 'ਚ ਪੈ ਗਈ ਭਾਜੜਾਂ, ਲੋਕਾਂ ਦੇ ਸੂਤੇ ਸਾਹ

ਡਿਪਟੀ ਦਾ ਕਤਲ ਕਰਕੇ ਸਾਰੇ ਗੈਂਗਸਟਰ ਉਸੇ ਕੋਠੀ ਵਿਚ ਗਏ ਅਤੇ ਉਥੋਂ ਕੁਝ ਸਾਮਾਨ ਚੁੱਕਿਆ, ਗੱਡੀ ਦਾ ਨੰਬਰ ਬਦਲਿਆ ਅਤੇ ਵਿਕਾਸ ਮਾਹਲੇ ਨੂੰ ਹਰਿਆਣਾ ਬਾਰਡਰ ’ਤੇ ਉਤਾਰ ਕੇ ਖ਼ੁਦ ਉਤਰਾਖੰਡ ਵੱਲ ਭੱਜ ਗਏ। ਅੰਮ੍ਰਿਤਸਰ ਵਿਚ ਮੁਲਜ਼ਮ ਰਿਮਾਂਡ ’ਤੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਨੀਤ ਅਤੇ ਲੱਲੀ ਤੋਂ ਬਰਾਮਦ ਆਟੋਮੈਟਿਕ ਹਥਿਆਰ ਕਿਸ ਨੇ ਪਹੁੰਚਾਏ, ਇਸ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦ ਜਲੰਧਰ ਪੁਲਸ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ, ਜਿਸ ਤੋਂ ਬਾਅਦ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਇਹ ਮੁਲਜ਼ਮ ਜਲੰਧਰ ਜ਼ਿਲ੍ਹੇ ਵਿਚ 3 ਕਤਲਾਂ ਨੂੰ ਅੰਜਾਮ ਦੇ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ Alert, ਪਵੇਗਾ ਭਾਰੀ ਮੀਂਹ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News