ਸੈਕਟਰੀ, ਆਰ. ਟੀ. ਏ. ਬਰਜਿੰਦਰ ਸਿੰਘ ਨੇ ਦਿੱਤੀ ਕੋਰੋਨਾ ਨੂੰ ਮਾਤ, ਵਿਭਾਗੀ ਕੰਮਕਾਜ ਸੰਭਾਲਿਆ

07/30/2020 6:02:05 PM

ਜਲੰਧਰ (ਚੋਪੜਾ)— ਸੈਕਟਰੀ, ਰਿਜਨਲ ਟਰਾਂਸਪੋਰਟ ਅਥਾਰਿਟੀ ਬਰਜਿੰਦਰ ਸਿੰਘ ਨੇ ਕੋਰੋਨਾ ਨੂੰ ਮਾਤ ਦੇ ਕੇ ਫਿਰ ਤੋਂ ਵਿਭਾਗੀ ਕੰਮਕਾਜ ਸੰਭਾਲ ਲਿਆ ਹੈ। ਬੁੱਧਵਾਰ ਉਹ 20 ਦਿਨਾਂ ਬਾਅਦ ਦਫਤਰ ਆਏ ਅਤੇ ਉਨ੍ਹਾਂ ਨੇ ਰੁਟੀਨ ਕੰਮਾਂ ਨੂੰ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡਿਊਟੀ 'ਤੇ ਆ ਰਹੇ ਸਟਾਫ ਨਾਲ ਮੁਲਾਕਾਤ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਲਦ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਖੁਦ ਵੀ ਪਬਲਿਕ ਡੀਲਿੰਗ ਕਰਦੇ ਹੋਏ ਕਈ ਸਮੱਸਿਆਵਾਂ ਨੂੰ ਹੱਲ ਕੀਤਾ।

ਇਹ ਵੀ ਪੜ੍ਹੋ:  ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਸਮੁੱਚੀ ਪੈਂਡਿੰਗ ਡਾਕ ਨੂੰ ਨਿਪਟਾਇਆ ਹੈ ਜੋ ਉਨ੍ਹਾਂ ਦੀ ਅਪਰੂਵਲ ਕਾਰਣ ਰੁਕੀ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਨਾਲ ਜੋ ਪੈਂਡੈਂਸੀ ਆਈ ਹੈ, ਉਸ ਨੂੰ ਅਗਲੇ 2-3 ਦਿਨਾਂ 'ਚ ਪਟੜੀ 'ਤੇ ਲਿਆਂਦਾ ਜਾਵੇਗਾ। ਦਫ਼ਤਰ ਦਾ ਜੋ ਸਟਾਫ ਕੋਰੋਨਾ ਪਾਜ਼ੇਟਿਵ ਆਇਆ ਹੈ, ਉਹ ਵੀ ਆਈਸੋਲੇਟ ਪੀਰੀਅਡ ਖਤਮ ਹੋਣ ਅਤੇ ਟੈਸਟ ਰਿਪੋਰਟ ਨੈਗੇਟਿਵ ਆਉਣ 'ਤੇ ਜਲਦ ਹੀ ਵਾਪਸ ਡਿਊਟੀ 'ਤੇ ਆ ਰਿਹਾ ਹੈ। ਵਰਣਨਯੋਗ ਹੈ ਕਿ ਆਰ. ਟੀ. ਏ. ਬਰਜਿੰਦਰ ਸਿੰਘ 3 ਜੁਲਾਈ ਨੂੰ ਚੰਡੀਗੜ੍ਹ ਵਿਚ ਪੰਜਾਬ ਸਿਵਲ ਸਰਵਿਸ ਆਫਿਸਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਵਿਚ ਸ਼ਾਮਲ ਹੋਏ ਸਨ, ਜਿਸ 'ਚ ਸ਼ਾਮਲ 40 ਪੀ. ਸੀ. ਐੱਸ. ਅਧਿਕਾਰੀਆਂ 'ਚੋਂ 15 ਦੇ ਕਰੀਬ ਪੀ. ਸੀ. ਐੱਸ. ਅਧਿਕਾਰੀ ਕੋਰੋਨਾ ਪਾਜ਼ੇਟਿਵ ਆਏ ਸਨ।

ਇਹ ਵੀ ਪੜ੍ਹੋ: ਰੂਪਨਗਰ: ਵੱਡੀ ਵਾਰਦਾਤ ਕਰਨ ਦੀ ਤਿਆਰੀ 'ਚ ਸੀ ਲੁਟੇਰਾ ਗਿਰੋਹ, ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ

ਕੋਰੋਨਾ ਨਾਲ ਜੰਗ ਦੇ 18 ਦਿਨਾਂ 'ਚ ਜ਼ਿੰਦਗੀ ਨੂੰ ਬੇਹੱਦ ਨੇੜਿਓਂ ਵੇਖਿਆ
ਆਰ. ਟੀ. ਓ. ਬਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਕੋਰੋਨਾ ਤੋਂ ਡਰਨ ਦੀ ਨਹੀਂ, ਸਗੋਂ ਅਲਰਟ ਰਹਿੰਦੇ ਹੋਏ ਲੜਨ ਦੀ ਜ਼ਰੂਰਤ ਹੈ। ਕੋਵਿਡ-19 ਨਾਲ ਲੜਾਈ ਦੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਉਪਰੰਤ ਉਹ ਹੁਸ਼ਿਆਰਪੁਰ ਸਥਿਤ ਆਪਣੇ ਘਰ ਦੇ ਇਕ ਕਮਰੇ 'ਚ ਆਈਸੋਲੇਟ ਰਹੇ। ਪਰਿਵਾਰਕ ਮੈਂਬਰਾਂ ਤੋਂ ਇਕ ਵੱਖਰੇ ਕਮਰੇ 'ਚ ਰਹਿਣ ਦੌਰਾਨ 18 ਦਿਨਾਂ 'ਚ ਉਨ੍ਹਾਂ ਨੇ ਜ਼ਿੰਦਗੀ ਨੂੰ ਬੇਹੱਦ ਨੇੜਿਓਂ ਵੇਖਿਆ ਹੈ। ਪਹਿਲਾਂ ਕੁਝ ਦਿਨ ਉਨ੍ਹਾਂ ਦੇ ਦਿਲੋ-ਦਿਮਾਗ ਵਿਚ ਕੋਰੋਨਾ ਵਾਇਰਸ ਦਾ ਕੁਝ ਡਰ ਤਾਂ ਰਿਹਾ ਪਰ ਜਲਦ ਹੀ ਉਹ ਰੋਜ਼ਾਨਾ ਨਹਾ-ਧੋ ਕੇ ਵਾਹਿਗੁਰੂ ਦਾ ਨਾਮ ਸਿਮਰਨ, ਪਾਠ, ਕਸਰਤ ਕਰਨ ਅਤੇ ਬਿਜ਼ੀ ਰਹਿਣ ਤੋਂ ਲੈ ਕੇ ਉਹ ਆਨਲਾਈਨ ਵਰਕ ਐਟ ਹੋਮ ਵੀ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦੀ ਹੌਸਲਾ ਅਫਜ਼ਾਈ ਅਤੇ ਸਹਿਯੋਗ ਨਾਲ 18 ਦਿਨਾਂ ਦਾ ਇਕਾਂਤਵਾਸ ਕਿਵੇਂ ਬੀਤਿਆ, ਪਤਾ ਹੀ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੇ ਕੋਰੋਨਾ ਦਾ ਟੈਸਟ ਕਰਵਾਇਆ ਸੀ ਅਤੇ ਮੰਗਲਵਾਰ ਨੂੰ ਟੈਸਟ ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ:  ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ

ਜਨਤਾ ਕੋਵਿਡ-19 ਵਿਰੁੱਧ ਲੜਾਈ ਵਿਚ ਸਰਕਾਰ ਦਾ ਕਰੇ ਸਹਿਯੋਗ
ਆਰ. ਟੀ. ਓ. ਬਰਜਿੰਦਰ ਸਿੰਘ ਨੇ ਦਫਤਰ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵਿਰੁੱਧ ਲੜਾਈ ਵਿਚ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਤਾਂ ਕਿ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜ਼ਿਆਦਾਤਰ ਕੰਮਾਂ ਨੂੰ ਆਨਲਾਈਨ ਕੀਤਾ ਹੋਇਆ ਹੈ, ਜਿਸ ਕਾਰਨ ਜਿੰਨਾ ਪਰਹੇਜ਼ ਹੋ ਸਕੇ, ਸਰਕਾਰੀ ਦਫ਼ਤਰਾਂ 'ਚ ਫਿਜ਼ੀਕਲ ਅਪ੍ਰੋਚ ਨਾ ਕੀਤੀ ਜਾਵੇ। ਜਿਨ੍ਹਾਂ ਕੰਮਾਂ ਲਈ ਆਰ. ਟੀ. ਏ. ਵਿਚ ਆਉਣਾ ਵੀ ਹੋਵੇ ਤਾਂ ਲੋਕ ਫੇਸ ਮਾਸਕ, ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਣ।

ਇਹ ਵੀ ਪੜ੍ਹੋ​​​​​​​: ​​​​​​​ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ

ਇਹ ਵੀ ਪੜ੍ਹੋ​​​​​​​:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 2 ਮਰੀਜ਼ਾਂ ਦੀ ਗਈ ਜਾਨ, 34 ਨਵੇਂ ਮਾਮਲਿਆਂ ਦੀ ਪੁਸ਼ਟੀ

ਇਹ ਵੀ ਪੜ੍ਹੋ​​​​​​​: ​​​​​​​ ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ


shivani attri

Content Editor

Related News