18 ਸਤੰਬਰ ਨੂੰ ਲੱਗੇਗਾ ਸਾਲ ਦਾ ਦੂਜਾ ਚੰਦਰ ਗ੍ਰਹਿਣ
Saturday, Aug 24, 2024 - 04:01 AM (IST)
ਜੈਤੋ (ਪਰਾਸ਼ਰ) - ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ 18 ਸਤੰਬਰ ਨੂੰ ਲੱਗੇਗਾ। ਇਹ ਅੰਸ਼ਿਕ ਚੰਦਰ ਗ੍ਰਹਿਣ ਹੋਵੇਗਾ। ਇਹ ਜਾਣਕਾਰੀ ਅੱਜ ਜੈਤੋ ਵਿਖੇ ਪ੍ਰਸਿੱਧ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਚੰਦਰ ਗ੍ਰਹਿਣ ਭਾਰਤੀ ਮਾਨਕਾਂ ਮੁਤਾਬਕ ਸਵੇਰੇ 7.43 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 8.46 ਵਜੇ ਸਮਾਪਤ ਹੋਵੇਗਾ।
ਇਹ ਗ੍ਰਹਿਣ ਭਾਰਤ ਵਿਚ ਨਹੀਂ ਦਿਖਾਈ ਦੇਵੇਗਾ। ਇਹ ਗ੍ਰਹਿਣ ਯੂਰਪ, ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ, ਅਟਲਾਂਟਿਕ ਤੇ ਉੱਤਰ-ਪੱਛਮੀ-ਉੱਤਰੀ ਅਮਰੀਕਾ ਆਦਿ ਦੇਸ਼ਾਂ ਵਿਚ ਦਿਖਾਈ ਦੇਵੇਗਾ। ਪੰਡਿਤ ਸ਼ਿਵ ਨੇ ਕਿਹਾ ਕਿ ਇਹ ਗ੍ਰਹਿਣ ਭਾਰਤ ’ਚ ਨਹੀਂ ਦਿਖਾਈ ਦੇਵੇਗਾ। ਇਸ ਲਈ ਇਸ ਦਾ ਕੋਈ ਵੀ ਧਾਰਮਿਕ ਮਹੱਤਵ ਜਾਂ ਇਸ ਦਾ ਸੂਤਕ ਕਾਲ ਲਾਗੂ ਨਹੀਂ ਹੋਵੇਗਾ।