ਚੰਡੀਗੜ੍ਹ ''ਚ ਬਣੇਗਾ ਦੇਸ਼ ਦਾ ਦੂਜਾ ਵੱਡਾ ''ਸਪੋਰਟਸ ਇੰਜਰੀ ਸੈਂਟਰ'', ਡੇਢ ਕਰੋੜ ਏਕੜ ਜ਼ਮੀਨ ਹੋਈ ਅਲਾਟ
Monday, Oct 02, 2017 - 02:11 PM (IST)

ਚੰਡੀਗੜ੍ਹ : ਦੇਸ਼ ਦਾ ਦੂਜੇ ਸਪੋਰਟਸ ਇੰਜਰੀ ਸੈਂਟਰ ਚੰਡੀਗੜ੍ਹ 'ਚ ਬਣਾਉਣ ਲਈ ਪ੍ਰਸ਼ਾਸਨ ਵਲੋਂ ਡੇਢ ਏਕੜ ਜ਼ਮੀਨ ਸੈਕਟਰ-32 'ਚ ਹਨੂੰਮਾ ਮੰਦਰ ਨੇੜੇ ਜ਼ਮੀਨ ਅਲਾਟ ਕੀਤੀ ਗਈ ਹੈ। ਅਗਲੇ ਮਹੀਨੇ ਇਸ ਸੈਂਟਰ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਹੋ ਜਵੇਗਾ। 2 ਸਾਲਾਂ 'ਚ 200 ਏਕੜ ਤੋਂ ਇਹ ਸੈਂਟਰ ਆਫ ਐਕਸੀਲੈਂਸ ਬਣ ਕੇ ਤਿਆਰ ਹੋ ਜਾਵੇਗਾ। ਇਹ ਖਰਚਾ ਪ੍ਰਸ਼ਾਸਨ ਅਤੇ ਮਨਿਸਟਰੀ ਆਫ ਹੈਲਥ ਮਿਲ ਕੇ ਚੁੱਕਣਗੇ। ਇਸ ਸੈਂਟਰ ਫਾਰ ਐਕਸੀਲੈਂਸ 'ਚ ਸਪੋਰਟਸ ਮੈਡੀਸਨ 'ਚ ਐੱਮ. ਡੀ. ਵੀ ਹੋਵੇਗੀ। ਪ੍ਰਸ਼ਾਸਨ ਨੇ ਪਿਛਲੇ ਸਾਲ ਇਸ ਸੈਂਟਰ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੀ ਸ਼ੁਰੂਆਤ ਜੀ. ਐੱਸ. ਸੀ. ਐੱਚ.-32 ਤੋਂ ਕੀਤੀ ਜਾ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਦੇਸ਼ 'ਚ ਸਿਰਫ ਸਫਦਰ ਜੰਗ ਹਸਪਤਾਲ ਨਵੀਂ ਦਿੱਲੀ 'ਚ ਹੀ ਸਪੋਰਟਸ ਇੰਜਰੀ ਸੈਂਟਰ ਹੈ। ਜਲਦੀ ਹੀ ਇਸ ਸੈਂਟਰ ਲਈ ਵੱਖਰੀ ਇਮਾਰਕ ਤਿਆਰ ਕੀਤੀ ਜਾਵੇਗੀ। ਅਜੇ ਤੱਕ ਦੇਸ਼ 'ਚ ਕਿਤੇ ਵੀ ਸਪੋਰਟਸ ਇੰਜਰੀ ਦਾ ਸੈਂਟਰ ਫਾਰ ਐਕਸੀਲੈਂਸ ਨਹੀਂ ਹੈ। ਹਰਿਆਣਾ ਸਰਕਾਰ ਜਲਦੀ ਹੀ ਰਾਈ 'ਚ ਸਪੋਰਟਸ ਇੰਜਰੀ ਸੈਂਟਰ ਦੀ ਪਲਾਨਿੰਗ ਕਰ ਰਹੀ ਹੈ। ਹੋਮ ਸਕੱਤਰ ਮੁਤਾਬਕ ਜੋ ਕਮੀਆਂ ਨਵੀਂ ਦਿੱਲੀ ਸਥਿਤ ਸੈਂਟਰ 'ਚ ਹਨ, ਉਨ੍ਹਾਂ ਨੂੰ ਇਸ ਸੈਂਟਰ 'ਚ ਦੂਰ ਕਰ ਦਿੱਤਾ ਜਾਵੇਗਾ।