ਹੁਣ ਇਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲਣਗੀਆਂ ਸੀਟਾਂ
Tuesday, Oct 05, 2021 - 12:57 PM (IST)
ਜਲੰਧਰ (ਰੱਤਾ): ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਇਕ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ 3 ਸਾਲ ਤੋਂ ਵੱਧ ਸਮੇਂ ਤੋਂ ਜੋ ਅਧਿਕਾਰੀ ਜਾਂ ਕਰਮਚਾਰੀ ਇਕ ਸੀਟ ’ਤੇ ਤਾਇਨਾਤ ਹੈ ਉਨ੍ਹਾਂ ਦੀ ਵਿਭਾਗ ’ਚ ਹੀ ਹੋਰ ਸੀਟ ’ਤੇ ਬਦਲਾਅ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰੋਪੋਜ਼ਲ ਤਿਆਰ ਕਰਕੇ 3 ਦਿਨਾਂ ਦੇ ਅੰਦਰ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਦੇ ਦਫ਼ਤਰ ’ਚ ਭੇਜੀ ਜਾਵੇ। ਸਿਹਤ ਵਿਭਾਗ ਇਨ੍ਹਾਂ ਅਧਿਕਾਰੀਆਂ ਦੀਆਂ ਤੁਰੰਤ ਸੀਟਾਂ ਬਦਲੇਗੀ। ਪੰਜਾਬ ਸਰਕਾਰ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇਹ ਆਦੇਸ਼ ਜੇਕਰ ਸਚਮੁੱਚ ਅਮਲ ’ਚ ਆ ਗਏ ਤਾਂ ਸਿਹਤ ਵਿਭਾਗ ’ਚ ਤਾਇਨਾਤ ਕਈ ਕਰਮਚਾਰੀਆਂ ਨੂੰ ਹੁਣ ਮਖ਼ਮਲੀ ਸੀਟਾਂ ਛੱਡਣੀਆਂ ਪੈਣਗੀਆਂ।
ਇਹ ਵੀ ਪੜ੍ਹੋ : ਕ੍ਰਿਕਟ ਖੇਡਦੇ ਸਮੇਂ 15 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਜਾਣਕਾਰੀ ਮੁਤਾਬਕ ਸਿਵਲ ਸਰਜਨ ਦਫਤਰ ’ਚ ਕਈ ਕਰਮਚਾਰੀ ਪਿਛਲੇ 8-10 ਸਾਲਾਂ ਤੋਂ ਇਕ ਹੀ ਸੀਟ ’ਤੇ ਕਬਜ਼ਾ ਕਰਕੇ ਬੈਠੇ ਹਨ ਅਤੇ ਇਨ੍ਹਾਂ ’ਚੋਂ ਜਨਮ ਅਤੇ ਮੌਤ ਪੰਜੀਕਰਨ, ਲੇਖਾ, ਹੈਲਥ ਅਤੇ ਆਂਕੜਾ ਸ਼ਾਖਾ ਪ੍ਰਮੁੱਖ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਸੀਟਾਂ ’ਤੇ ਕਬਜ਼ਾ ਜਮਾਏ ਬੈਠੇ ਕਰਮਚਾਰੀਆਂ ਦੀ ਜਦੋਂ ਵੀ ਕਿਸੇ ਉੱਚ ਅਧਿਤਕਾਰੀ ਨੇ ਸੀਟ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤੁਰੰਤ ਆਪਣੇ ਮਾਲਕ ਨੂੰ ਫੋਨ ਕਰਵਾ ਦਿੱਤਾ ਅਤੇ ਵਾਪਸ ਉਸੇ ਸੀਟ ’ਤੇ ਕਬਜ਼ਾ ਜਮਾ ਲਿਆ। ਦੇਖਣਾ ਹੈ ਕਿ ਕੀ ਹੁਣ ਅਜਿਹੇ ਕਰਮਚਾਰੀਆਂ ਦੀ ਸੀਟ ਬਦਲੇਗੀ ਜਾਂ ਨਹੀਂ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਹੋਈ ਗੈਂਗਵਾਰ ਮਾਮਲੇ ’ਚ ਨਵਾਂ ਮੋੜ, ਹੁਣ ਲਾਰੇਸ਼ ਬਿਸ਼ਨੋਈ ਨੇ ਪੋਸਟ ਪਾ ਕੇ ਕੀਤਾ ਵੱਡਾ ਖ਼ੁਲਾਸਾ