ਲੋਕ ਨਿਰਮਾਣ ਵਿਭਾਗ ਨੇ 19 ਐੱਸ.ਡੀ.ਓਜ਼ ਨੂੰ ਬਣਾਇਆ ਐਕਸੀਅਨ, ਇਨ੍ਹਾਂ ਜ਼ਿਲ੍ਹਿਆਂ ਦਾ ਮਿਲਿਆ ਚਾਰਜ
Saturday, Dec 17, 2022 - 02:15 AM (IST)
ਪਟਿਆਲਾ/ਰੱਖੜਾ (ਰਾਣਾ)- ਪੰਜਾਬ ਸਰਕਾਰ ਵੱਲੋਂ ਲੋਕ ਨਿਰਮਾਣ ਵਿਭਾਗ ’ਚ ਐੱਸ. ਡੀ. ਓ. ਅਹੁਦੇ ’ਤੇ ਤਾਇਨਾਤ 19 ਮੁਲਾਜ਼ਮਾਂ ਨੂੰ ਪਦਉੱਨਤਕ ਕਰ ਕੇ ਐਕਸੀਅਨ ਬਣਾਇਆ ਗਿਆ ਹੈ। ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੀਲਕੰਠ ਐੱਸ. ਐਵਾਰਡ ਆਈ. ਏ. ਐੱਸ. ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤਹਿਤ 19 ਨਵੇਂ ਐਕਸ਼ੀਅਨਾਂ ਨੂੰ ਪੰਜਾਬ ਦੇ ਅਲੱਗ-ਅਲੱਗ ਜ਼ਿਲਿਆਂ ’ਚ ਚਾਰਜ ਵੀ ਸੌਂਪ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'
ਪਦਉੱਨਤ ਅਧਿਕਾਰੀਆਂ ’ਚ ਦਿਲਬਾਗ ਸਿੰਘ ਅੰਮ੍ਰਿਤਸਰ, ਵਰੁਣ ਵਾਲੀਆ ਚੰਡੀਗੜ੍ਹ, ਸ਼ਿਵਪ੍ਰੀਤ ਸਿੰਘ ਮੋਹਾਲੀ, ਆਯੂਸ਼ ਗੋਇਲ ਬਠਿੰਡਾ, ਅਜੇ ਕੁਮਾਰ ਮਾਨਸਾ, ਪ੍ਰੇਮ ਕਮਲ ਹੁਸ਼ਿਆਰਪੁਰ, ਰਜਤ ਮਿੱਤਲ ਜਲੰਧਰ, ਜਗਮੀਤ ਸਿੰਘ ਲੁਧਿਆਣਾ, ਤਨੂਪ੍ਰੀਤ ਕੌਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ, ਕਿਰਨਵੀਰ ਸਿੰਘ ਬਰਨਾਲਾ, ਮਨੋਜ ਕੁਮਾਰ ਪਟਿਆਲਾ, ਤਜਿੰਦਰ ਸਿੰਘ ਪਟਿਆਲਾ, ਤਰਨਜੀਜਤ ਸਿੰਘ ਹੁਸ਼ਿਆਰਪੁਰ, ਮਨਦੀਪ ਸਿੰਘ ਫਿਰੋਜ਼ਪੁਰ, ਅੰਸ਼ੁਲ ਬਾਂਸਲ ਮੁਕਤਸਰ, ਬਲਜੀਤ ਸਿੰਘ ਅਬੋਹਰ, ਮਨਦੀਪ ਸਿੰਘ ਗਿੱਦੜਬਾਹਾ, ਕਮਲਜੀਤ ਸਿੰਘ ਮੁੱਖ ਦਫ਼ਤਰ ਪਟਿਆਲਾ ਆਦਿ ਥਾਵਾਂ ’ਤੇ ਨਿਯੁਕਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।