ਟਰੈਕਟਰ-ਟਰਾਲੀ ਤੇ ਸਕੂਟਰ ਦੀ ਟੱਕਰ ''ਚ ਲੜਕੀ ਦੀ ਮੌਤ

11/06/2018 6:24:50 PM

ਸੰਗਰੂਰ/ਲੌਂਗੋਵਾਲ (ਵਿਵੇਕ ਸਿੰਧਵਾਨੀ, ਰਵੀ) : ਟਰੈਕਟਰ-ਟਰਾਲੀ ਤੇ ਸਕੂਟਰ ਦੀ ਟੱਕਰ 'ਚ ਇਕ ਲੜਕੀ ਦੀ ਮੌਤ ਹੋ ਗਈ। ਪੁਲਸ ਨੇ ਟਰੈਕਟਰ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮਲਕੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਛੋਟਾ ਭਰਾ ਜਗਦੀਸ਼ ਸਿੰਘ ਅਤੇ ਉਸ ਦੀ ਲੜਕੀ ਸਤਵੀਰ ਕੌਰ ਸਕੂਟਰ 'ਤੇ ਸੰਗਰੂਰ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ ਚਾਲਕ ਨੇ ਬੜੀ ਤੇਜ਼ ਰਫਤਾਰ ਨਾਲ ਸਕੂਟਰ ਨੂੰ ਟੱਕਰ ਮਾਰ ਦਿੱਤੀ। 
ਇਸ ਦੌਰਾਨ ਸਕੂਟਰ ਟਰੈਕਟਰ ਟਰਾਲੀ ਦੇ ਟਾਇਰਾਂ ਹੇਠ ਆ ਗਿਆ। ਟਰੈਕਟਰ-ਟਰਾਲੀ ਦਾ ਟਾਇਰ ਮੇਰੀ ਭਤੀਜੀ ਸਤਵੀਰ ਕੌਰ ਦੇ ਸਿਰ 'ਤੇ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੈਕਟਰ ਚਾਲਕ ਕਰਮਜੀਤ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News