ਵਿਗਿਆਨ ਮੇਲੇ ''ਚ ਵਿਦਿਆਰਥੀਆਂ ਨੇ ਬਣਾਏ ''ਪਰਫੈਕਟ ਮਾਡਲ''

Saturday, Jul 14, 2018 - 12:45 PM (IST)

ਵਿਗਿਆਨ ਮੇਲੇ ''ਚ ਵਿਦਿਆਰਥੀਆਂ ਨੇ ਬਣਾਏ ''ਪਰਫੈਕਟ ਮਾਡਲ''

ਲੁਧਿਆਣਾ (ਵਿੱਕੀ) :  ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ 'ਚ ਚੱਲ ਰਹੇ 6ਵੇਂ ਸੂਬਾ ਪੱਧਰੀ ਇੰਸਪਾਇਰ ਐਵਾਰਡ 46ਵੇਂ ਵਿਗਿਆਨ ਮੇਲੇ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਵਿਦਿਆਰਥੀਆਂ ਨੇ ਮਾਡਲਾਂ ਰਾਹੀਂ ਆਪਣੀ ਵਿਗਿਆਨਕ ਸੋਚ ਦਾ ਬਖੂਬੀ ਪ੍ਰਦਰਸ਼ਨ ਕੀਤਾ। 
ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਵਿਭਾਗੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਿਹਤ ਅਤੇ ਤੰਦਰੁਸਤੀ, ਭੋਜਨ ਸੁਰੱਖਿਆ, ਪਾਣੀ ਦੇ ਸਰੋਤਾਂ ਦੀ ਸਾਂਭ-ਸੰਭਾਲ, ਆਵਾਜਾਈ ਅਤੇ ਸੰਚਾਰ, ਡਿਜੀਟਲ ਅਤੇ ਟੈਕਨਾਲੋਜੀਕਲ ਨਤੀਜਿਆਂ ਦੇ ਆਪੋ-ਆਪਣੇ ਮਾਡਲ ਤਿਆਰ ਕੀਤੇ ਅਤੇ ਆਪਣੀ ਉਭਰਦੀ ਵਿਗਿਆਨਕ ਸੋਚ ਦਾ ਪ੍ਰਦਰਸ਼ਨ ਕੀਤਾ। 


Related News