‘ਸਕੂਲਾਂ ਨੇ ਚੈਨਲ ਰਾਹੀਂ ਪੜ੍ਹਾਇਆ ਨਹੀਂ ਸੀ ਕਿ ਬੋਰਡ ਨੇ ਮੰਗ ਲਏ ਪੈਸੇ’

Friday, Feb 26, 2021 - 01:29 PM (IST)

‘ਸਕੂਲਾਂ ਨੇ ਚੈਨਲ ਰਾਹੀਂ ਪੜ੍ਹਾਇਆ ਨਹੀਂ ਸੀ ਕਿ ਬੋਰਡ ਨੇ ਮੰਗ ਲਏ ਪੈਸੇ’

ਅੰਮ੍ਰਿਤਸਰ (ਦਲਜੀਤ ਸ਼ਰਮਾ) - ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਪੰਜਾਬ ਦੇ ਵਫਦ ਨੇ ਚੇਅਰਮੈਨ ਡਾ. ਗੁਰਦੀਪ ਸਿੰਘ ਰੰਧਾਵਾ, ਰਵਿੰਦਰ ਸਿੰਘ ਅਤੇ ਜਨਰਲ ਸਕੱਤਰ ਸੁਜੀਤ ਸ਼ਰਮਾ ਦੀ ਅਗਵਾਈ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ। ਐਫੀਲੀਏਟਿਡ ਸਕੂਲਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੰਗ-ਪੱਤਰ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਸੁਜੀਤ ਸ਼ਰਮਾ ਨੇ ਚੇਅਰਮੈਨ ਨਾਲ 10ਵੀਂ ਸ਼੍ਰੇਣੀ ਲਈ ਪਾਸ ਫਾਰਮੂਲਾ ਪੰਜਾਬੀ ਸਮੇਤ ਕੋਈ ਹੋਰ ਚਾਰ ਵਿਸ਼ੇ ਪਾਸ ਕਰਨ ਵਾਲਾ ਪਹਿਲਾਂ ਦੀ ਤਰਜ਼ ’ਤੇ ਸਰਕਾਰੀ ਸਕੂਲਾਂ ਲਈ ਆਨਲਾਈਨ ਪੜ੍ਹਾਈ ਦੇ ਖਰਚੇ ਦਾ ਬੋਝ ਐਫੀਲੀਏਟਿਡ ਸਕੂਲ ’ਤੇ ਨਾ ਥੋਪਣ ਦੀ ਮੰਗ ਕੀਤੀ। ਸੁਜੀਤ ਸ਼ਰਮਾ ਨੇ ਕਿਹਾ ਕਿ ਬੋਰਡ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਮੂਹ ਰਾਸਾ ਸਕੂਲ ਆਪਣੇ ਵਿਦਿਆਰਥੀਆਂ ਨੂੰ ਆਪਣੇ ਸਾਧਨਾਂ ਨਾਲ ਹੀ ਆਨਲਾਈਨ ਸਿੱਖਿਆ ਦੇ ਰਹੇ ਹਨ। ਕਿਸੇ ਵੀ ਐਫੀਲੀਏਟਿਡ ਸਕੂਲ ਜਾਂ ਵਿਦਿਆਰਥੀ ਨੇ ਇਸ ਚੈਨਲ ਦਾ ਪ੍ਰਯੋਗ ਨਹੀਂ ਕੀਤਾ ਹੈ। ਇਸ ਲਈ ਇਸ ’ਤੇ ਆਇਆ ਖ਼ਰਚ ਆਰਥਿਕ ਬੋਝ ਸਿਰਫ਼ ਐਫੀਲੀਏਟਿਡ ਸਕੂਲਾਂ ’ਤੇ ਪਾਉਣਾ ਠੀਕ ਨਹੀਂ ਹੈ। ਇਸ ’ਤੇ ਇਹ ਗੈਰ-ਠੀਕ ਵਾਧੂ ਬੋਝ ਨਾ ਪਾਇਆ ਜਾਵੇ ਅਤੇ ਚੈਨਲ ਵਾਲੀ ਖਪਤ ਵਾਪਸ ਲਈ ਜਾਵੇ।

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

ਸਰਕਾਰ ਨੇ ਲਾਕਡਾਊਨ ਤੋਂ ਬਾਅਦ ਸਕੂਲ ’ਚ ਬੱਚਿਆਂ ਦੇ ਪ੍ਰਵੇਸ਼ ਤੋਂ ਪਹਿਲਾਂ ਮਾਪਿਆਂ ਤੋਂ ਸਹਿਮਤੀ ਪੱਤਰ ਲਏ ਸਨ। ਇਸ ਲਈ ਜੇਕਰ ਬੱਚਿਆਂ ਦੇ ਪ੍ਰੀਖਿਆ ਕੇਂਦਰ ਹੋਰ ਸਕੂਲ ’ਚ ਬਣਾਏ ਜਾਂਦੇ ਹਨ ਤਾਂ ਉਸ ਲਈ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਲਈ ਮਾਰਚ ਅਪ੍ਰੈਲ 2021 ’ਚ ਹੋ ਰਹੀ ਬੋਰਡ ਪ੍ਰੀਖਿਆ ਲਈ ਸੈਲਫ ਸੈਂਟਰ ਬਣਾਏ ਜਾਣ, ਜਿਨ੍ਹਾਂ ਸਕੂਲਾਂ ਨੇ ਪਹਿਲਾਂ ਸਿੱਖਿਆ ਬੋਰਡ ਨਾਲ 8ਵੀਂ ਜਮਾਤ ਤੱਕ ਐਫੀਲੀਏਸ਼ਨ ਲਈ ਸੀ, ਉਨ੍ਹਾਂ ਦੀ ਉਹ ਪੁਰਾਣੀ ਐਫੀਲੀਏਸ਼ਨ ਬਹਾਲ ਰੱਖੀ ਜਾਵੇ ਅਤੇ ਉਸ ਆਧਾਰ ’ਤੇ ਉਨ੍ਹਾਂ ਨੂੰ 9ਵੀਂ ਤੱਕ ਆਦਰ ਯੋਗ ਸਮਝਿਆ ਜਾਵੇ। 

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

ਐਫੀਲੀਏਟਿਡ ਸਕੂਲਾਂ ਦੇ ਪ੍ਰਿੰਸੀਪਲ ਦੀ ਉਮਰ ਜੇਕਰ ਸਕੂਲ ਮੈਨੇਜਮੈਂਟ ਨੂੰ 65 ਸਾਲ ਤੱਕ ਵਧਾਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਕੁੱਝ ਗੈਰ-ਜ਼ਿੰਮੇਦਾਰ ਵਿਅਕਤੀਆਂ ਨਾਲ ਨਿੱਜੀ ਕਾਰਣਾਂ ਨਾਲ ਸਕੂਲਾਂ ਖਿਲਾਫ਼ ਸ਼ਿਕਾਇਤ ਕੀਤੀ ਜਾ ਰਹੀ ਹੈ। ਇਸ ’ਤੇ ਸਕੂਲ ਪ੍ਰਬੰਧਕਾਂ ਨੂੰ ਬਿਨਾਂ ਕਾਰਣ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸੁਜੀਤ ਸ਼ਰਮਾ ਨੇ ਕਿਹਾ ਕਿ ਚੇਅਰਮੈਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਠੀਕ ਮੰਗਾਂ ਨੂੰ ਜਲਦ ਮੰਨ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਹਿੰਦੂਆ ਦੀਆਂ ਲਾਸ਼ਾਂ ਦੀ ਬੇਕਦਰੀ, ਨਸੀਬ ਨਹੀਂ ਹੋ ਰਹੀ ਅਸਥੀਆਂ ਰੱਖਣ ਲਈ ਜਗ੍ਹਾ ਤੇ ਗੰਗਾਜਲ


author

rajwinder kaur

Content Editor

Related News