ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪ੍ਰਿੰਸੀਪਲ ਅਤੇ ਅਧਿਆਪਕ ’ਤੇ ਵੱਡੀ ਕਾਰਵਾਈ
Friday, Jun 18, 2021 - 11:32 AM (IST)
ਮੋਗਾ (ਗੋਪੀ ਰਾਊਕੇ): ਪਿਛਲੇ ਦਿਨੀਂ ਗੁਰੂਕੁਲ ਸਕੂਲ ਮਹਿਣਾ ਵਿਖੇ ਪੜ੍ਹਦੀ ਇਕ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਤੇ ਅੱਜ ਸਕੂਲ ਮੈਨੇਜਮੈਂਟ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਅਤੇ ਸਕੂਲ ਅਧਿਆਪਕ ਡੀ. ਪੀ. ਦੀਆਂ ਸੇਵਾਵਾਂ ਤੁਰੰਤ ਖ਼ਤਮ ਕਰ ਦਿੱਤੀਆਂ ਹਨ। ਮੈਨੇਜਮੈਂਟ ਦਾ ਕਹਿਣਾ ਕਿ ਕੋਰੋਨਾ ਕਰਕੇ ਅਧਿਆਪਕ ਘਰਾਂ ਤੋਂ ਵਿਦਿਆਰਥੀਆਂ ਨੂੰ ਆਨਲਾਈਨ ਵਿਧੀ ਅਨੁਸਾਰ ਪੜ੍ਹਾ ਰਹੇ ਸਨ, ਜਿਸ ਕਰਕੇ ਮਾਮਲੇ ਦਾ ਸਕੂਲ ਮੈਨੇਜਮੈਂਟ ਨੂੰ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸਕੂਲ ਮੈਨੇਜਮੈਂਟ ਪੀੜ੍ਹਤ ਪਰਿਵਾਰ ਨਾਲ ਖੜ੍ਹੇਗੀ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'
ਜ਼ਿਕਰਯੋਗ ਹੈ ਕਿ ਮੋਗਾ ਜੀ.ਟੀ. ਰੋਡ ’ਤੇ ਸਥਿਤ ਮਹਿਣਾ ਕੋਲ ਸਥਿਤ ਗੁਰੂਕੁਲ ਸਕੂਲ ’ਚ ਪੜ੍ਹਦੀ ਇਕ ਨਾਬਾਲਗ ਐੱਨ.ਆਰ.ਆਈ. ਵਿਦਿਆਰਥਣ ਖੁਸ਼ਪ੍ਰੀਤ ਕੌਰ (17) ਵੱਲੋਂ ਸਕੂਲ ਦੇ ਡੀ.ਪੀ. (ਸਰੀਰਕ ਸਿੱਖਿਆ ਦਾ ਅਧਿਆਪਕ) ਅਤੇ ਪ੍ਰਿੰਸੀਪਲ ਦੀ ਧੀ ਤੋਂ ਤੰਗ ਆ ਕੇ ਆਪਣੇ ਘਰ ਅੰਦਰ ਹੀ ਗਲੇ ਵਿਚ ਫਾਹ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਸੀ। ਮਹਿਣਾ ਪੁਲਸ ਨੇ ਜਾਂਚ ਦੇ ਬਾਅਦ ਮ੍ਰਿਤਕਾ ਦੇ ਨਾਨਾ ਜਸਵੀਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਹਾਲ ਅਬਾਦ ਤਲਵੰਡੀ ਭੰਗੇਰੀਆ ਦੀ ਸ਼ਿਕਾਇਤ ਅਤੇ ਮ੍ਰਿਤਕਾ ਕੋਲੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਸਕੂਲ ਦੇ ਡੀ.ਪੀ. ਅਮਨਦੀਪ ਸਿੰਘ ਚਾਹਲ ਨਿਵਾਸੀ ਕਿਲੀ ਚਾਹਲ ਅਤੇ ਸਕੂਲ ਪ੍ਰਿੰਸੀਪਲ ਦੀ ਧੀ ਰਵਲੀਨ ਕੌਰ ਨਿਵਾਸੀ ਗੁਰੂਕੁਲ ਮਹਿਣਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਸੀ,ਜਿਸ ’ਤੇ ਅੱਜ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਤੁਰੰਤ ਖ਼ਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਧਾਰਮਿਕ ਸਥਾਨ ਦਾ ਪੁਜਾਰੀ ਔਰਤ ਨਾਲ ਕਰਦਾ ਰਿਹਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ