ਫਿਰੋਜ਼ਪੁਰ ''ਚ ਪ੍ਰਾਈਵੇਟ ਸਕੂਲ ਦੇ ਬਾਥਰੂਮ ''ਚ ਇਸ ਹਾਲਤ ''ਚ ਮਿਲੀ ਵਿਦਿਆਰਥਣ, ਦੇਖ ਨਿਕਲਿਆ ਤ੍ਰਾਹ (ਤਸਵੀਰਾਂ)

09/19/2017 7:44:32 PM

ਤਲਵੰਡੀ ਭਾਈ (ਗੁਲਾਟੀ, ਸੰਨੀ ) : ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੀ ਇਕ ਬਾਰਵੀਂ ਕਲਾਸ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥਣ ਦੀ ਪਛਾਣ ਫੂਲਾ ਦੇਵੀ ਪੁੱਤਰੀ ਰਾਮ ਸਰੂਪ ਵਾਸੀ ਬੀਰਮਪੁਰ, ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਉਕਤ ਵਿਦਿਆਰਥਣ ਵੱਲੋਂ ਇਸ ਘਟਨਾ ਨੂੰ ਅੰਜਾਮ ਬਾਥਰੂਮ ਵਿਚ ਜਾਕੇ ਦਿੱਤਾ। ਜਿਸਨੇ ਇਕ ਗਰਿੱਲ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਿਆ।
ਸਕੂਲ ਪ੍ਰਬੰਧਕਾਂ ਨੂੰ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਸਵੇਰੇ ਵੇਲੇ ਦੂਸਰੇ ਵਿਦਿਆਰਥੀ ਬਾਥਰੂਮ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।


Related News