ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ

Monday, Apr 28, 2025 - 01:35 PM (IST)

ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ

ਤਰਨਤਾਰਨ (ਰਮਨ)- ਸਰਹੱਦੀ ਪਿੰਡ ਕਲਸੀਆਂ ਦੀ ਨਿਵਾਸੀ ਇੱਕ ਨਾਬਾਲਗ ਕੁੜੀ ਜੋ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ, ਵੱਲੋਂ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਡੱਬ ਵਿੱਚ ਅੜਾ ਕੇ ਸਕੂਲ ਲੈ ਜਾਣ ਦਾ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾ ਨੂੰ ਘਰ ਵਿੱਚ ਆਪਣੇ ਲਾਇਸੈਂਸੀ ਰਿਵਾਲਵਰ ਦੀ ਗੈਰ ਮੌਜੂਦਗੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸੈਕਰਡ ਹਾਰਟ ਕਾਨਵੈਂਟ ਸਕੂਲ ਭਿਖੀਵਿੰਡ ਵਿੱਚ ਪੜ੍ਹਦੀ ਸੱਤਵੀਂ ਜਮਾਤ ਦੀ ਵਿਦਿਆਰਥਣ, ਜੋ ਕਿ ਆਪਣੀ ਬੇਟੀ ਦੇ ਸਕੂਲ ਜਾ ਪੁੱਜਾ। 

ਇਹ ਵੀ ਪੜ੍ਹੋ- ਪੰਜਾਬ 'ਚ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਿਸਟਰ ਅਨਸਿਟਾ ਨੇ ਪਿਤਾ ਦੇ ਸਾਹਮਣੇ ਬੇਟੀ ਨੂੰ ਜਦੋਂ ਆਪਣੇ ਦਫਤਰ ਬੁਲਾਇਆ ਤਾਂ ਉਸਨੇ ਆਪਣੀ ਪੈਂਟ ਦੀ ਸੱਜੇ ਪਾਸੇ ਡੱਬ ਵਿੱਚ ਪਿਸਤੌਲ ਕੱਢ ਕੇ ਪਿਤਾ ਨੂੰ ਦੇ ਦਿੱਤਾ। ਬੱਚੀ ਦੇ ਇਸ ਵਤੀਰੇ ਤੋਂ ਉਸਦੇ ਬਾਪ ਦੀ ਬਹੁਤ ਵੱਡੀ ਅਣਗਹਿਲੀ ਸਾਹਮਣੇ ਆਉਂਦੀ ਹੈ। ਸਕੂਲ ਪੜ੍ਹਦੀ 13 ਸਾਲਾਂ ਕੁੜੀ ਆਪਣੇ ਪਿਤਾ ਦਾ ਰਿਵਾਲਵਰ ਸਕੂਲ ਵਿੱਚ ਕਿਉਂ ਲੈ ਕੇ ਗਈ? ਇਸ ਸਬੰਧੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪਾਕਿਸਤਾਨੀ ਨਾਗਰਿਕਾਂ ਲਈ ਅੱਜ ਵਾਪਸ ਜਾਣ ਦਾ ਆਖ਼ਰੀ ਦਿਨ, ਅਟਾਰੀ ਬਾਰਡਰ 'ਤੇ ਲੱਗੀਆਂ ਲੰਮੀਆਂ ਲਾਈਨਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਿਸਟਰ ਅਨਸਿਟਾ ਦੇ ਬਿਆਨਾਂ ਹੇਠ ਕੁੜੀ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਗੈਰ-ਕਾਨੂੰਨੀ ਹਥਿਆਰਾਂ ਦੇ ਜ਼ਖੀਰੇ ਨਾਲ ਮੁਲਜ਼ਮ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News