ਵੱਡੀ ਲਾਪ੍ਰਵਾਹੀ: ਛੋਟੇ ਬੱਚਿਆਂ ਨੂੰ ਬਾਰਿਸ਼ ਦੇ ਪਾਣੀ 'ਚ ਇਕੱਲਾ ਛੱਡ ਗਿਆ ਸਕੂਲ ਵੈਨ ਚਾਲਕ

09/28/2022 4:50:51 AM

ਅੰਮ੍ਰਿਤਸਰ (ਨੀਰਜ) : ਅੰਮ੍ਰਿਤਸਰ ਛਾਉਣੀ ਦੇ ਇਕ ਨਾਮੀ ਸਕੂਲ 'ਚ ਪੜ੍ਹਦੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਲਾਪ੍ਰਵਾਹ ਸਕੂਲ ਵੈਨ ਚਾਲਕ ਮੀਂਹ ਦੇ ਪਾਣੀ 'ਚ ਖੜ੍ਹਾ ਕਰਕੇ ਛੱਡ ਗਿਆ। ਮਾਪਿਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਇਕ ਰਾਹਗੀਰ ਨੇ ਦੇਖਿਆ ਅਤੇ ਬੱਚਿਆਂ ਦੀ ਹਾਲਤ ਦੇਖ ਕੇ ਮਾਪਿਆਂ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ, ਜਦੋਂਕਿ ਮਾਪਿਆਂ ਨੇ ਸਕੂਲ ਵੈਨ ਦੇ ਡਰਾਈਵਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਬੱਚੇ ਸਕੂਲ ਵਿਚ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: US ਅੰਬੈਸੀ 'ਚ ਸਾਰੇ ਵਰਗਾਂ ਲਈ ਵੀਜ਼ਾ ਅਪੁਆਇੰਟਮੈਂਟ ਖੁੱਲ੍ਹੀਆਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਵੀ ਨੇ ਦੱਸਿਆ ਕਿ ਉਹ ਨਿਊ ਅੰਮ੍ਰਿਤਸਰ ਵਿਚ ਰਹਿੰਦਾ ਹੈ ਪਰ ਸਕੂਲ ਬੱਸ ਨਿਊ ਅੰਮ੍ਰਿਤਸਰ ਦੇ ਅੰਦਰ ਬੱਚਿਆਂ ਨੂੰ ਲੈਣ ਲਈ ਨਹੀਂ ਆਉਂਦੀ, ਜਦਕਿ ਨਿਊ ਅੰਮ੍ਰਿਤਸਰ ਦੀਆਂ ਸੜਕਾਂ ਖੁੱਲ੍ਹੀਆਂ ਹੋਣ ਕਾਰਨ ਸਕੂਲ ਬੱਸ ਆਸਾਨੀ ਨਾਲ ਆ ਸਕਦੀ ਹੈ। ਸਕੂਲ ਮੈਨੇਜਮੈਂਟ ਨੇ ਬੱਚਿਆਂ ਨੂੰ ਲਿਜਾਣ ਲਈ ਇਕ ਛੋਟੀ ਵੈਨ ਰੱਖੀ ਹੈ, ਜੋ ਕਿ ਨਿਊ ਅੰਮ੍ਰਿਤਸਰ ਤੋਂ ਬੱਚਿਆਂ ਨੂੰ ਚੁੱਕ ਕੇ ਅਲਫਾ ਵਨ ਮਾਲ ਦੇ ਸਾਹਮਣੇ ਲੈ ਜਾਂਦੀ ਹੈ, ਜਿੱਥੇ ਸਕੂਲੀ ਬੱਸ ਬੱਚਿਆਂ ਨੂੰ ਚੁੱਕ ਕੇ ਕੈਂਟ ਬ੍ਰਾਂਚ ਵਿਚ ਲੈ ਜਾਂਦੀ ਹੈ ਪਰ ਪਿਛਲੇ ਦਿਨੀਂ ਪਏ ਭਾਰੀ ਮੀਂਹ ਦੌਰਾਨ ਇਕ ਛੋਟੀ ਸਕੂਲ ਵੈਨ ਚਲਾਉਣ ਵਾਲਾ ਚਾਲਕ ਬੱਚਿਆਂ ਨੂੰ ਅਲਫਾ ਵਨ ਮਾਲ ਦੇ ਸਾਹਮਣੇ ਪਾਣੀ ਵਿਚ ਹੀ ਉਤਾਰ ਗਿਆ, ਜਿਸ ਨਾਲ ਬੱਚਿਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ। ਇਸ ਦੀ ਸੂਚਨਾ ਉਨ੍ਹਾਂ ਨੂੰ ਇਕ ਅਣਜਾਣ ਵਿਅਕਤੀ ਨੇ ਦਿੱਤੀ, ਜਿਸ ਤੋਂ ਬਾਅਦ ਬੱਚਿਆਂ ਨੂੰ ਆਪਣੇ ਨਿੱਜੀ ਵਾਹਨ ਵਿਚ ਬਿਠਾ ਕੇ ਘਰ ਲਿਜਾਇਆ ਗਿਆ। ਡਾ. ਰਵੀ ਨੇ ਕਿਹਾ ਕਿ ਇਸ ਮਾਮਲੇ 'ਚ ਸਕੂਲ ਮੈਨੇਜਮੈਂਟ ਦੀ ਵੱਡੀ ਲਾਪ੍ਰਵਾਹੀ ਹੈ, ਜਿਸ ਖਿਲਾਫ਼ ਪ੍ਰਿੰਸੀਪਲ ਸਮੇਤ ਵੱਖ-ਵੱਖ ਵਿਭਾਗਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਰਕਾਰੀ ਹਸਪਤਾਲ ’ਚ ਮਰੀਜ਼ ਤੇ ਰਿਸ਼ਤੇਦਾਰਾਂ ਵੱਲੋਂ ਮਹਿਲਾ ਡਾਕਟਰਾਂ ਨਾਲ ਬਦਸਲੂਕੀ

ਦੂਜੇ ਪਾਸੇ ਆਰ. ਟੀ. ਏ. ਦੇ ਸਕੱਤਰ ਅਰਸ਼ਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਸਕੂਲਾਂ ਵਿਚ ਚੱਲਦੀਆਂ ਛੋਟੀਆਂ ਵੈਨਾਂ ਗੈਰ-ਕਾਨੂੰਨੀ ਹਨ ਅਤੇ ਇਨ੍ਹਾਂ ਨੂੰ ਸਕੂਲ ਵੈਨਾਂ ਨਹੀਂ ਕਿਹਾ ਜਾ ਸਕਦਾ। ਸਕੂਲ ਵੈਨਾਂ ਲਈ ਕਈ ਨਿਯਮ ਬਣਾਏ ਗਏ ਹਨ, ਜਿਨ੍ਹਾਂ 'ਚ ਡਰਾਈਵਰ, ਕੰਡਕਟਰ ਅਤੇ ਹੈਲਪਰ ਲਈ ਸਖ਼ਤ ਨਿਯਮ ਹਨ, ਸਕੂਲ ਵੈਨ ਵਿੱਚ ਤਿੰਨਾਂ ਦਾ ਹੋਣਾ ਜ਼ਰੂਰੀ ਹੈ ਪਰ ਫਿਰ ਵੀ ਮਾਪੇ ਆਪਣਾ ਸਮਾਂ ਬਚਾਉਣ ਲਈ ਬੱਚਿਆਂ ਨੂੰ ਗੈਰ-ਕਾਨੂੰਨੀ ਸਕੂਲ ਵੈਨਾਂ ਵਿਚ ਬਿਠਾ ਦਿੰਦੇ ਹਨ ਅਤੇ ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਮਾਪਿਆਂ ਨੇ ਨਾਜਾਇਜ਼ ਸਕੂਲ ਵੈਨ ਦੀ ਸ਼ਿਕਾਇਤ ਵਿਭਾਗ ਨੂੰ ਨਹੀਂ ਦਿੱਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News