ਮਾਮਲਾ ਸਕੂਲ ਵੈਨ ਹਾਦਸਾ : ਡੀ. ਸੀ. ਨੂੰ ਮਿਲੇ ਸਕੂਲ ''ਚ ਪੜ੍ਹਦੇ ਬੱਚਿਆਂ ਦੇ ਮਾਪੇ, ਕੀਤੀ ਇਹ ਮੰਗ

02/18/2020 8:06:45 PM

ਸੰਗਰੂਰ,(ਬੇਦੀ) : ਲੌਂਗੋਵਾਲ 'ਚ ਵਾਪਰੇ ਹਾਦਸੇ ਨੂੰ ਲੈ ਕੇ ਅੱਜ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਦਾਮਨ ਥਿੰਦ ਬਾਜਵਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਾਜਵਾ ਨੇ ਦੱਸਿਆ ਕਿ ਜੋ ਸਕੂਲੀ ਵੈਨ ਨਾਲ ਹਾਦਸਾ ਵਾਪਰਿਆਂ ਉਹ ਬਹੁਤ ਮੰਦਭਾਗਾ ਹੈ, ਉਕਤ ਸਕੂਲ 'ਚ ਜੋ ਬੱਚੇ ਪੜ੍ਹਦੇ ਹਨ ਅਤੇ ਜੋ ਬੱਚੇ ਉਸ ਵੈਨ 'ਚੋਂ ਬਚ ਗਏ, ਉਨ੍ਹਾਂ ਦੀ ਅੱਗੇ ਦੀ ਪੜ੍ਹਾਈ ਕਿਸੇ ਹੋਰ ਸਕੂਲ 'ਚ ਐਡਜੈਸਟ ਕਰਵਾਉਣ ਲਈ ਉਹ ਸਕੂਲ ਬੱਚਿਆਂ ਦੇ ਮਾਪਿਆਂ ਨਾਲ ਡਿਪਟੀ ਕਮਿਸ਼ਨਰ ਨੂੰ ਮਿਲੇ। ਉਨ੍ਹਾਂ ਕਿਹਾ ਕਿ ਅਕੈਡਮਿਕ ਸਾਲ ਖਤਮ ਹੋਣ ਵਾਲਾ ਹੈ ਤੇ ਬੱਚਿਆਂ ਦੇ ਫਾਇਨਲ ਪੇਪਰ ਹੋਣ ਵਾਲੇ ਹਨ। ਇਸ ਲਈ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਸਕੂਲ 'ਚ ਪੜ੍ਹਦੇ ਹੋਰਨਾਂ ਬੱਚਿਆਂ ਦਾ ਸਾਲ ਨਾ ਖਰਾਬ ਹੋਵੇ। ਇਸ ਲਈ ਇਨ੍ਹਾਂ ਦੀ ਕਿਸੇ ਹੋਰ ਸਕੂਲ ਵਿੱਚ ਐਡਜੈਸਟਮੈਂਟ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੱਲ੍ਹ ਨੂੰ ਸਰਕਾਰੀ ਸਕੂਲ ਲੌਂਗੋਵਾਲ (ਮੁੰਡਿਆਂ) ਵਿੱਚ ਸਿੱਖਿਆ ਵਿਭਾਗ ਤੇ ਉਨ੍ਹਾਂ ਦੇ ਦਫ਼ਤਰ ਵੱਲੋਂ ਸੈਮੀਨਾਰ ਲਾਇਆ ਜਾਵੇਗਾ। ਜਿਸ ਦੌਰਾਨ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਗਾਇਡ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਹੋਰਨਾਂ ਸਕੂਲਾਂ 'ਚ ਐਡਮਿਸ਼ਨ ਕਰਵਾਈ ਜਾਵੇਗੀ ਤੇ ਸਰਕਾਰ ਵੱਲੋਂ ਐਡਮਿਸ਼ਨ ਫੀਸ ਲਈ ਵੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਪਹੁੰਚੇ ਪੀੜਤ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਕੀਤੀ ਕਾਰਵਾਈ ਤੋਂ ਸੰਤੁਸ਼ਟ ਹਨ ਤੇ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਅਜਿਹੇ ਹਾਦਸਿਆਂ ਨੂੰ ਵਾਪਰਨ ਤੋਂ ਰੋਕੇ ਤੇ ਉਨ੍ਹਾਂ ਦੇ ਬੱਚਿਆਂ ਦੀ ਯਾਦ 'ਚ ਗੇਟ ਵੀ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਸ਼ਜਾ ਦਿੱਤਾ ਜਾਵੇ। ਇਸ ਮੌਕੇ ਹਰਮਨਦੇਵ ਬਾਜਵਾ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਤਾਰ ਤੇ ਹੋਰ ਮੋਹਤਵਰ ਵਿਅਕਤੀ ਮੌਜ਼ੂਦ ਸਨ।
 


Related News