ਮੌਸਮ ਬਦਲਿਆ ਪਰ ਨਹੀਂ ਬਦਲਿਆ ਪੰਜਾਬ ਦੇ ਸਕੂਲਾਂ ਦਾ ਟਾਈਮ

Tuesday, Jul 16, 2019 - 03:06 PM (IST)

ਮੌਸਮ ਬਦਲਿਆ ਪਰ ਨਹੀਂ ਬਦਲਿਆ ਪੰਜਾਬ ਦੇ ਸਕੂਲਾਂ ਦਾ ਟਾਈਮ

ਜਲੰਧਰ (ਸੁਮਿਤ) : ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਦੁਆਰਾ ਪਿਛਲੇ ਦਿਨਾਂ 'ਚ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਕੇ 7.30 ਤੋਂ ਲੈ ਕੇ 1.30 ਵਜੇ ਤੱਕ ਕਰ ਦਿੱਤਾ ਸੀ। ਉਸ ਸਮੇਂ ਇਹ ਜ਼ਰੂਰੀ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਪਰ ਹੁਣ ਤਾਂ ਮਾਨਸੂਨ ਅਤੇ ਬਰਸਾਤ ਸ਼ੁਰੂ ਹੋਈ ਨੂੰ ਵੀ ਇਕ ਹਫਤਾ ਹੋ ਗਿਆ ਹੈ। ਦੱਸ ਦਈਏ ਕਿ ਪੂਰੇ ਪੰਜਾਬ 'ਚ ਮੀਂਹ ਹੋਣ ਨਾਲ ਤਾਪਮਾਨ ਵੀ ਹੇਠਾਂ ਆ ਗਿਆ ਹੈ, ਫਿਰ ਵੀ ਸਕੂਲਾਂ ਦਾ ਸਮਾਂ ਉਸੇ ਤਰ੍ਹਾਂ ਚੱਲ ਰਿਹਾ ਹੈ। ਲੱਗਦਾ ਹੈ ਕਿ ਸਿੱਖਿਆ ਵਿਭਾਗ ਸਮੇਂ ਨੂੰ ਬਦਲਣਾ ਭੁੱਲ ਹੀ ਗਿਆ ਹੈ।

ਦੇਖਿਆ ਜਾਵੇ ਤਾਂ ਮਾਤਾ ਪਿਤਾ ਜਿਹੜੇ ਦੋਵੇਂ ਨੌਕਰੀ ਕਰਦੇ ਹਨ, ਨੂੰ ਇਸ ਤੋਂ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਦੋਹਾਂ ਨੂੰ ਨੌਕਰੀ 'ਤੇ ਜਾਣ ਲਈ ਖੁਦ ਤਿਆਰ ਹੋਣਾ ਪੈਂਦਾ ਹੈ। ਨਾਲ ਹੀ ਬੱਚਿਆਂ ਨੂੰ ਵੀ ਤਿਆਰ ਕਰਨਾ ਪੈਂਦਾ ਹੈ। ਉਥੇ ਜਿਹੜੇ ਅਧਿਆਪਕ ਕਿਤੇ ਦੂਰ-ਦੁਰਾਡੇ ਪੜ੍ਹਾਉਣ ਲਈ ਜਾਂਦੇ ਹਨ, ਉਨ੍ਹਾਂ ਲਈ ਵੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਉਸ ਨੂੰ ਕਾਫੀ ਜਲਦੀ ਘਰੋਂ ਨਿਕਲਣਾ ਪੈਂਦਾ ਹੈ ਤਾਂ ਕਿ ਸਮੇਂ 'ਤੇ ਪਹੁੰਚ ਸਕਣ। ਸਮੇਂ 8 ਵਜੇ ਹੋਣ ਨਾਲ ਇਨ੍ਹਾਂ ਨੂੰ ਵੀ ਥੋੜ੍ਹੀ ਰਾਹਤ ਮਿਲ ਜਾਏਗੀ ਕਿਉਂਕਿ ਮਹਿਲਾ ਅਧਿਆਪਕਾਂ ਨੂੰ ਤਾਂ ਬੱਚੇ ਵੀ ਕਾਫੀ ਜਲਦੀ ਖੁਦ ਨਿਕਲਣ ਤੋਂ ਪਹਿਲਾਂ ਤਿਆਰ ਕਰਨੇ ਪੈਂਦੇ ਹਨ।


author

Anuradha

Content Editor

Related News