ਸਕੂਲੀ ਬੱਚੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸਕੂਟੀ ਦੀ ਬੱਸ ਨਾਲ ਟੱਕਰ ਮਗਰੋਂ 1 ਦੀ ਹੋਈ ਮੌਤ, 1 ਜ਼ਖ਼ਮੀ
Monday, Oct 28, 2024 - 07:32 PM (IST)

ਦਿੜ੍ਹਬਾ ਮੰਡੀ (ਅਜੈ)- ਸੰਗਰੂਰ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਜ਼ਦੀਕੀ ਕਸਬਾ ਸੂਲਰ ਘਰਾਟ ਵਿਖੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਵਿਦਿਆਰਥਣ ਦੀ ਮੌਤ ਅਤੇ ਇਕ ਵਿਦਿਆਰਥਣ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਸੂਲਰ ਘਰਾਟ ਦੀਆ ਵਿਦਿਆਰਥਣਾਂ ਸਕੂਟਰੀ 'ਤੇ ਪਿੰਡ ਸੂਲਰ ਵੱਲ ਜਾ ਰਹੀਆ ਸਨ ਕਿ ਵਾਲੀਆ ਚੱਕੀਆਂ ਕੋਲ ਸਾਹਮਣੇ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਸਕੂਟਰੀ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਦੌਰਾਨ ਵਿਦਿਆਰਥਣ ਹੁਸਨਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਤੂਰਬੰਜਾਰਾ ਅਤੇ ਮਹਿਕਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਸੂਲਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ- ਅਹੁਦਾ ਸਕਿਓਰਿਟੀ ਗਾਰਡ ਦਾ ਤੇ ਕੰਮ ਟੈਕਨੀਸ਼ੀਅਨ ਵਾਲੇ ! CTU ਨੂੰ ਨੌਜਵਾਨ ਨੇ ਇੰਝ ਲਾਇਆ 50 ਲੱਖ ਦਾ ਚੂਨਾ
ਦੋਵਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਸੂਲਰ ਘਰਾਟ ਵਿਖੇ ਲਿਆਂਦਾ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸੰਗਰੂਰ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਹੁਸਨਪ੍ਰੀਤ ਕੌਰ ਦੀ ਮੌਤ ਹੋ ਗਈ, ਜਦਕਿ ਮਹਿਕਪ੍ਰੀਤ ਕੌਰ ਨੂੰ ਹਾਲਤ ਗੰਭੀਰ ਦੇਖਦੇ ਹੋਏ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੁੱਖ ਅਫ਼ਸਰ ਦਿੜ੍ਹਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਪੁਲਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਹੈਲੋ ! ਮੈਨੂੰ ਆ ਕੇ ਲੈ ਜਾਓ...', ਫ਼ੋਨ ਸੁਣ ਜਦੋਂ ਗਏ ਭੈਣ ਦੇ ਘਰ ਤਾਂ ਹਾਲ ਦੇਖ ਕੇ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e