ਸਕੂਲੀ ਵਿਦਿਆਰਥੀ ਨਾਲ ਹੱਦਾਂ ਟੱਪਣ ਵਾਲੇ ਖ਼ਿਲਾਫ਼ ਮਾਮਲਾ ਦਰਜ

Tuesday, Jun 23, 2020 - 04:26 PM (IST)

ਸਕੂਲੀ ਵਿਦਿਆਰਥੀ ਨਾਲ ਹੱਦਾਂ ਟੱਪਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ) : ਨਾਬਾਲਗ ਸਕੂਲ ਵਿਦਿਆਰਥੀ ਨਾਲ ਕੁਕਰਮ ਕਰਨ ਦੇ ਦੋਸ਼ ਵਿਚ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਉਸਦੇ 3 ਮੁੰਡਿਆਂ ਵਿਚੋਂ ਸਭ ਤੋਂ ਛੋਟੇ ਮੁੰਡੇ ਦੀ ਉਮਰ 15 ਸਾਲ ਹੈ, ਜੋ ਸਕੂਲ 'ਚ ਪੜ੍ਹਦਾ ਹੈ। ਉਸਨੇ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 8 ਵਜੇ ਉਸਦਾ ਲੜਕਾ ਪਸ਼ੂਆਂ ਵਾਲੀ ਹਵੇਲੀ ਵਿਚ ਰੱਖੀਆਂ ਮੱਝਾਂ ਨੂੰ ਦੇਖਣ ਗਿਆ ਸੀ ਅਤੇ ਇਸ ਦੌਰਾਨ ਉਹ ਕਰੀਬ ਇਕ ਘੰਟੇ ਬਾਅਦ ਵਾਪਸ ਆਇਆ। ਉਸਨੇ ਦੱਸਿਆ ਕਿ ਰਾਤ ਦਾ ਖਾਣਾ ਖਾਣ ਉਪਰੰਤ ਉਸਦਾ ਲੜਕਾ ਠੀਕ ਤਰ੍ਹਾਂ ਸੌਂ ਨਹੀਂ ਪਾਇਆ ਅਤੇ ਡਰਿਆ ਹੋਇਆ ਸੀ। 

ਉਸਨੇ ਦੱਸਿਆ ਕਿ ਉਸ ਵੱਲੋਂ ਵਾਰ-ਵਾਰ ਪੁੱਛਣ 'ਤੇ ਵੀ ਉਸਨੇ ਕੁੱਝ ਨਹੀਂ ਦੱਸਿਆ ਪਰ ਅਗਲੇ ਦਿਨ ਵੱਧ ਤਕਲੀਫ ਹੋਣ 'ਤੇ ਉਸਦੇ ਲੜਕੇ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਮੱਝਾਂ ਨੂੰ ਦੇਖ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਹੀ ਇਕ ਨੌਜਵਾਨ ਜਸਪ੍ਰੀਤ ਉਰਫ ਜੱਸੀ ਉਸਨੂੰ ਫੜ੍ਹ ਕੇ ਹਵੇਲੀ 'ਚ ਲੈ ਗਿਆ ਅਤੇ ਉਸਦੀ ਉਸ ਨਾਲ ਗ਼ਲਤ ਕੰਮ ਕੀਤਾ। ਸੰਬੰਧਤ ਥਾਣੇ ਦੀ ਪੁਲਸ ਨੇ ਉਪਰੋਕਤ ਸ਼ਿਕਾਇਤ ਦੇ ਅਧਾਰ 'ਤੇ ਮੁਲਜ਼ਮ ਜਸਪ੍ਰੀਤ ਸਿੰਘ ਖਿਲਾਫ ਧਾਰਾ 377 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News