ਹੁਸ਼ਿਆਰਪੁਰ ਸਕੂਲ ਕਾਂਡ ਮਾਮਲੇ ''ਚ ਨਵਾਂ ਮੋੜ, ਹੁਣ ਮਹਿਲਾ ਅਧਿਆਪਕਾਵਾਂ ਦੀ ਆਈ ਛਾਮਤ
Friday, Sep 13, 2019 - 06:51 PM (IST)

ਹੁਸ਼ਿਆਰਪੁਰ (ਅਮਰਿੰਦਰ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਵਿਚ ਪਿਛਲੇ ਮਹੀਨੇ ਪ੍ਰਿੰਸੀਪਲ ਅਤੇ ਸਕੂਲ ਅਧਿਆਪਕਾਵਾਂ ਦੇ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਹੁਣ ਸਿੱਖਿਆ ਵਿਭਾਗ ਨੇ ਦੋਵਾਂ ਮਹਿਲਾ ਅਧਿਆਪਕਾਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਇਸ ਮਾਮਲੇ ਵਿਚ ਪ੍ਰਿੰਸੀਪਲ ਵਿਕਰਮ ਸਿੰਘ ਨੂੰ ਤਾਂ ਉਸੀ ਸਮੇਂ ਸਸਪੈਂਡ ਕਰ ਦਿੱਤਾ ਗਿਆ ਸੀ ।
ਇਸ ਦੌਰਾਨ ਵਿਭਾਗ ਵਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਸੀ ਅਤੇ ਹੁਣ ਜਾਂਚ ਰਿਪੋਰਟ ਦੇ ਆਧਾਰ 'ਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਣ ਕੁਮਾਰ ਦੇ ਹੁਕਮਾਂ ਅਨੁਸਾਰ ਮੈਥ ਮਿਸਟਰੈਸ ਅਧਿਆਪਕਾਂ ਨੂੰ ਸਸਪੈਂਡ ਕਰਕੇ ਜਲੰਧਰ ਅਤੇ ਹਿੰਦੀ ਮਿਸਟਰੈਸ ਅਧਿਆਪਕਾਂ ਨੂੰ ਪਠਾਨਕੋਟ ਹੈਡਕਵਾਟਰ ਵਿਚ ਹਾਜ਼ਰੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।