ਅੰਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਸਲ ਸੱਚ ਨੇ ਹਰ ਕਿਸੇ ਨੂੰ ਕਰ ਛੱਡਿਆ ਹੱਕਾ-ਬੱਕਾ (ਵੀਡੀਓ)

09/08/2022 10:54:27 AM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਿਵੇਂ ਹੀ ਇਹ ਮੈਸਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਪੁਲਸ ਅਧਿਕਾਰੀਆਂ ਨੇ ਸਕੂਲ ਅਤੇ ਇਸ ਦੇ ਆਸ-ਪਾਸ ਦੇ ਖੇਤਰ ਦੀ ਸੁਰੱਖਿਆ ਵਧਾ ਦਿੱਤੀ। ਪੁਲਸ ਵੱਲੋਂ ਕੁੱਝ ਘੰਟਿਆਂ ਅੰਦਰ ਹੀ ਇਹ ਮਸਲਾ ਸੁਲਝਾ ਲਿਆ ਗਿਆ। ਇਹ ਧਮਕੀ ਕਿਸੇ ਹੋਰ ਵੱਲੋਂ ਨਹੀਂ, ਸਗੋਂ ਸਕੂਲ ਦੇ ਬੱਚਿਆਂ ਵੱਲੋਂ ਹੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿੱਗਣ ਦੇ ਮਾਮਲੇ 'ਚ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਝੂਲਾ ਬਣਿਆ ਕੇਸ ਪ੍ਰਾਪਰਟੀ

ਇਸ ਅਸਲੀਅਤ ਨੂੰ ਜਾਣ ਕੇ ਸਭ ਹੈਰਾਨ ਰਹਿ ਗਏ। ਧਮਕੀ ਦੇਣ ਵਾਲੇ 9ਵੀਂ ਜਮਾਤ ਦੇ 3 ਵਿਦਿਆਰਥੀ ਸਨ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਬੱਚਿਆਂ ਵੱਲੋਂ ਇਹ ਸ਼ਰਾਰਤ ਇਸ ਲਈ ਕੀਤੀ ਗਈ ਸੀ ਤਾਂ ਜੋ ਸਕੂਲ 'ਚ ਛੁੱਟੀ ਹੋ ਜਾਵੇ। ਧਮਕੀ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਬੱਚਿਆਂ ਅਤੇ ਮਾਪਿਆਂ 'ਚ ਡਰ ਦਾ ਮਾਹੌਲ ਸੀ ਅਤੇ ਸਕੂਲ ਦੇ ਬਾਹਰ ਕਮਾਂਡੋ ਵੀ ਤਾਇਨਾਤ ਕਰ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ

ਇਸ ਕਾਰਨ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਰਾਤ ਨੂੰ ਅਚਾਨਕ ਸਕੂਲ ਨੂੰ ਬੰਬ ਦੀ ਧਮਕੀ ਦਾ ਸੰਦੇਸ਼ ਇੰਟਰਨੈੱਟ ਮੀਡੀਆ 'ਤੇ ਫੈਲ ਗਿਆ। ਇਸ ਮੈਸਜ 'ਚ ਲਿਖਿਆ ਗਿਆ ਕਿ 8 ਸਤੰਬਰ ਨੂੰ ਸਕੂਲ ਨੂੰ ਉਡਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਜਾਂਚ ਦੌਰਾਨ ਸਾਰਾ ਸੱਚ ਸਾਹਮਣੇ ਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News