ਅਚਾਨਕ ਹੋਈਆਂ ਸਕੂਲਾਂ ’ਚ ਛੁੱਟੀਆਂ ਕਾਰਨ ਬੱਚਿਆਂ ਦੇ ਬੈਗ ਸਕੂਲਾਂ ’ਚ ਛੁੱਟੇ

05/22/2024 11:47:44 AM

ਫਾਜ਼ਿਲਕਾ (ਨਾਗਪਾਲ) : ਪੰਜਾਬ ਦੇ ਸਾਰੇ ਸਕੂਲਾਂ ’ਚ 20 ਮਈ ਨੂੰ ਸਿੱਖਿਆ ਵਿਭਾਗ ਵੱਲੋਂ ਐਲਾਨੀਆਂ ਗਈਆਂ ਛੁੱਟੀਆਂ ਨੂੰ ਲੈ ਕੇ ਨਿੱਜੀ ਸਕੂਲ ਪ੍ਰਬੰਧਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਮਈ ਨੂੰ 20 ਮਈ ਤੋਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ।

ਇਸ ਕਾਰਨ ਸਕੂਲਾਂ ਵੱਲੋਂ ਇਸ ਸਮੇਂ ਨੂੰ ਲਾਗੂ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਸੀ ਕਿ 20 ਮਈ ਦੀ ਦੇਰ ਸ਼ਾਮ ਨੂੰ 21 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਪ੍ਰਾਈਵੇਟ ਸਕੂਲ ਫੈਡਰੇਸ਼ਨ ’ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਸਕੂਲਾਂ ’ਚ ਛੋਟੀਆਂ ਜਮਾਤਾਂ ਦੇ ਬੱਚਿਆਂ ਦੇ ਬੈਗ ਅਤੇ ਕੁੱਝ ਕਿਤਾਬਾਂ ਰਹਿ ਗਈਆਂ ਹਨ ਅਤੇ ਸਕੂਲ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਛੁੱਟੀਆਂ ਲਈ ਹੋਮ ਵਰਕ ਵੀ ਨਹੀਂ ਦੇ ਸਕੇ।

ਫੈਡਰੇਸ਼ਨ ਆਗੂਆਂ ਨੇ ਸਿੱਖਿਆ ਮੰਤਰੀ ਅਤੇ ਵਿਭਾਗ ਨੂੰ ਕਈ ਵਾਰ ਪੱਤਰ ਲਿਖ ਕੇ ਕਿਹਾ ਹੈ ਕਿ ਛੁੱਟੀ ਲੈਣ ਦਾ ਫ਼ੈਸਲਾ ਨਿਰਵਿਘਨ ਲਿਆ ਜਾਵੇ ਅਤੇ ਇਸ ਦੀ ਸੂਚਨਾ ਭਰੋਸੇਯੋਗ ਸੂਤਰਾਂ ਜਾਂ ਈ-ਮੇਲ ਰਾਹੀਂ ਸਬੰਧਿਤ ਸਕੂਲਾਂ ਨੂੰ ਦਿੱਤੀ ਜਾਵੇ। ਛੁੱਟੀਆਂ ਦੇ ਜ਼ਿਆਦਾਤਰ ਫ਼ੈਸਲੇ ਸੋਸ਼ਲ ਮੀਡੀਆ ਰਾਹੀਂ ਲਏ ਜਾਂਦੇ ਹਨ, ਜੋ ਅਕਸਰ ਗਲਤ ਹੁੰਦਾ ਹੈ। ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਨੂੰ ਹੋਮ ਵਰਕ ਦੇਣ ਲਈ ਸਮਾਂ ਦਿੱਤਾ ਜਾਵੇ।


Babita

Content Editor

Related News