ਬੱਚਿਆਂ ਤੋਂ ਸਿੱਧਵਾਂ ਨਹਿਰ ਦੀ ਸਫ਼ਾਈ ਕਰਾਉਣੀ ਸਕੂਲ ਨੂੰ ਪਈ ਮਹਿੰਗੀ, ਕੀਤੀ ਗਈ ਕਾਰਵਾਈ

Friday, Dec 02, 2022 - 11:43 AM (IST)

ਬੱਚਿਆਂ ਤੋਂ ਸਿੱਧਵਾਂ ਨਹਿਰ ਦੀ ਸਫ਼ਾਈ ਕਰਾਉਣੀ ਸਕੂਲ ਨੂੰ ਪਈ ਮਹਿੰਗੀ, ਕੀਤੀ ਗਈ ਕਾਰਵਾਈ

ਲੁਧਿਆਣਾ (ਹਿਤੇਸ਼) : ਸਿੱਧਵਾਂ ਨਹਿਰ ਦੇ ਪ੍ਰਦੂਸ਼ਣ ਦਾ ਮੁੱਦਾ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਦੌਰਾਨ ਸਰਾਭਾ ਨਗਰ ਸਥਿਤ ਇਕ ਸਕੂਲ ਨੂੰ ਬੱਚਿਆਂ ਤੋਂ ਨਹਿਰ ਦੀ ਸਫ਼ਾਈ ਕਰਵਾਉਣਾ ਮਹਿੰਗਾ ਪੈ ਗਿਆ ਹੈ। ਸਕੂਲ ਨੂੰ ਕੂੜਾ ਸਾੜਨ ਦੇ ਦੋਸ਼ ’ਚ ਨਗਰ ਨਿਗਮ ਵੱਲੋਂ ਜੁਰਮਾਨਾ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਐੱਨ. ਸੀ. ਸੀ. ਐਕਟੀਵਿਟੀ ਦੇ ਅਧੀਨ ਸਕੂਲ ਵੱਲੋਂ ਬੱਚਿਆਂ ਨੂੰ ਸਿੱਧਵਾਂ ਨਹਿਰ ’ਚ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਤੋਂ ਜਮ੍ਹਾਂ ਕੂੜੇ ਦੀ ਸਫ਼ਾਈ ਕਰਵਾਈ ਗਈ ਪਰ ਕੂੜੇ ਨੂੰ ਹਟਾਉਣ ਦੀ ਬਜਾਏ ਅੱਗ ਲਗਾ ਦਿੱਤੀ ਗਈ। ਇਸ ’ਤੇ ਚੰਦ ਕਦਮਾਂ ਦੂਰੀ ’ਤੇ ਜ਼ੋਨ-ਡੀ ਦਫ਼ਤਰ ’ਚ ਬੈਠੇ ਨਗਰ ਨਿਗਮ ਅਧਿਕਾਰੀਆਂ ਦੀ ਨਜ਼ਰ ਪਈ ਤਾਂ ਸਕੂਲ ਦੇ ਪ੍ਰਬੰਧਕਾਂ ਨੂੰ 25 ਹਜ਼ਾਰ ਦਾ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ, ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ : ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਚੈੱਕ ਹੋਏ ਬਾਊਂਸ

ਇਸ ਦੀ ਪੁਸ਼ਟੀ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕੂੜਾ ਸਾੜਨ ਦੇ ਮਾਮਲੇ 'ਚ ਐੱਨ. ਜੀ. ਟੀ. ਵੱਲੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿੱਥੋਂ ਤੱਕ ਸਿੱਧਵਾਂ ਨਹਿਰ ’ਚ ਪ੍ਰਦੂਸ਼ਣ ਦੀ ਸਮੱਸਿਆ ਦਾ ਸਵਾਲ ਹੈ, ਉਸ ਦੇ ਮੱਦੇਨਜ਼ਰ ਨਗਰ ਨਿਗਮ ਮੁਲਾਜ਼ਮਾਂ ਨੂੰ ਰੈਗੂਲਰ ਚੈਕਿੰਗ ਕਰ ਕੇ ਕੂੜਾ ਸੁੱਟਣ ਵਾਲਿਆਂ ’ਤੇ ਚਲਾਨ ਕੱਟਣ ਦੀ ਕਾਰਵਾਈ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਖਰੜ 'ਚ ਵਿਆਹ ਵਾਲੇ ਘਰ ਅਚਾਨਕ ਪੈ ਗਈ ਰੇਡ, ਜਸ਼ਨ ਮਨਾ ਰਹੇ ਰਿਸ਼ਤੇਦਾਰ ਵੀ ਰਹਿ ਗਏ ਹੈਰਾਨ
ਐੱਨ. ਜੀ. ਟੀ. ਵੱਲੋਂ ਇਹ ਦਿੱਤੇ ਗਏ ਹਨ ਨਿਰਦੇਸ਼
ਇਸ ਮਾਮਲੇ ’ਚ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਨੈਸ਼ਨਲ ਗਰੀਨ ਟ੍ਰਿਬੀਊਨਲ ’ਚ ਕੇਸ ਦਰਜ ਕੀਤਾ ਗਿਆ ਹੈ ਕਿ ਸਿੱਧਵਾਂ ਨਹਿਰ ’ਚ ਕੂੜਾ ਸੁੱਟਣ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਨਿਗਮ ਤੋਂ ਇਲਾਵਾ ਪੀ. ਸੀ. ਬੀ. ਅਤੇ ਡ੍ਰੇਨੇਜ ਡਿਪਾਰਟਮੈਂਟ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਸਿੱਧਵਾਂ ਨਹਿਰ ਦੇ ਬੁੱਢੇ ਨਾਲੇ ਦਾ ਰੂਪ ਕਰਨ ਦੇ ਆਸਾਰ ਹਨ। ਇਸ ਦੇ ਮੱਦੇਨਜ਼ਰ ਸਿੱਧਵਾਂ ਨਹਿਰ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਲਈ ਸੀ. ਸੀ. ਟੀ. ਵੀ. ਲਗਾਉਣ ਅਤੇ ਕਿਨਾਰੇ ’ਤੇ ਹੋਏ ਕਬਜ਼ੇ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ’ਤੇ ਐੱਨ. ਜੀ. ਟੀ. ਵੱਲੋਂ ਡੀ. ਸੀ. ਦੀ ਅਗਵਾਈ 'ਚ ਕਮੇਟੀ ਦਾ ਗਠਨ ਕਰ ਕੇ ਸਿੱਧਵਾਂ ਨਹਿਰ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਦੋ ਮਹੀਨਿਆਂ ਅੰਦਰ ਗਰਾਊਂਡ ਰਿਪੋਰਟ ਦੇਣ ਲਈ ਬੋਲਿਆ ਗਿਆ ਹੈ, ਜਿਸ ਕਮੇਟੀ 'ਚ ਪੀ. ਪੀ. ਸੀ. ਬੀ. ਅਤੇ ਡ੍ਰੇਨੇਜ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News