ਨਾਭਾ ਦੇ ਸਰਕਾਰੀ ਸਕੂਲ ’ਚ ਕੋਰੋਨਾ ਦੀ ਐਂਟਰੀ, ਸਕੂਲ ਬੰਦ ਕਰਨ ਦੇ ਆਦੇਸ਼

Thursday, Aug 12, 2021 - 04:46 PM (IST)

ਨਾਭਾ  ਦੇ ਸਰਕਾਰੀ ਸਕੂਲ ’ਚ ਕੋਰੋਨਾ ਦੀ ਐਂਟਰੀ, ਸਕੂਲ ਬੰਦ ਕਰਨ ਦੇ ਆਦੇਸ਼

ਨਾਭਾ (ਰਾਹੁਲ ਖੁਰਾਣਾ) : ਕੋਰੋਨਾ ਮਹਾਮਾਰੀ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਸਕੂਲ ਖੁੱਲ੍ਹਣ ਸਾਰ ਹੀ ਕਈ ਸਕੂਲਾਂ ਦੇ ਵਿੱਚ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਉਣ ਦੇ ਕਾਰਨ ਕਈ ਸਕੂਲ ਬੰਦ ਕਰ ਦਿੱਤੇ ਗਏ ਹਨ। ਅੱਜ ਨਾਭਾ ਦੇ ਸਰਕਾਰੀ ਮਾਡਲ ਹਾਈ ਸਕੂਲ ਵਿਖੇ ਇਕ ਛੇਵੀਂ ਕਲਾਸ ਦੀ ਵਿਦਿਆਰਥਣ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੇ ਕਾਰਨ ਸਕੂਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਸਾਰੇ ਸਕੂਲ ਨੂੰ ਸੈਨੀਟਾਈਜ਼ ਕਰਵਾਉਣ ਉਪਰੰਤ ਚਾਰ ਦਿਨਾਂ ਦੇ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿੱਥੇ ਸਕੂਲੀ ਵਿਦਿਆਰਥਣ ਨੂੰ ਘਰ ਵਿੱਚ ਇਕਾਂਤਵਾਸ ਕਰਨ ਤੋਂ ਬਾਅਦ ਉਸ ਦੀ ਸਾਰੀ ਕਲਾਸ ਨੂੰ ਵੀ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਐੱਸ. ਡੀ. ਐੱਮ. ਨਾਭਾ ਕੰਨੂ ਗਰਗ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਹੈ,  ਉਸ ਤੋਂ ਬਾਅਦ ਅਸੀਂ ਪੂਰੀਆਂ ਸਾਵਧਾਨੀਆਂ ਵਰਤ ਰਹੇ ਹਾਂ।

ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਸਕੂਲਾਂ ’ਚ ਰੋਜ਼ਾਨਾ 10,000 ਆਰ. ਟੀ-ਪੀ. ਸੀ. ਆਰ. ਟੈਸਟ ਕਰਨ ਦੇ ਹੁਕਮ

ਦੱਸ ਦਈਏ ਕਿ ਨਾਭਾ ਦਾ ਸਰਕਾਰੀ  ਮਾਡਲ ਹਾਈ ਸਕੂਲ ’ਚ 1300 ਦੇ ਕਰੀਬ ਵਿਦਿਆਰਥੀ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ। ਛੇਵੀਂ ਕਲਾਸ ਦੀ ਵਿਦਿਆਰਥਣ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਸਾਰੇ ਸਕੂਲ ਨੂੰ ਹੀ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਾਰੇ ਹੀ ਸਟਾਫ ਦੀ ਸੈਂਪਲਿੰਗ ਤੋਂ ਬਾਅਦ ਵਿਦਿਆਰਥੀਆਂ ਦੀ ਸੈਂਪਲਿੰਗ ਕੀਤੀ ਜਾਵੇਗੀ। ਇਸ ਮੌਕੇ ’ਤੇ ਸਕੂਲ ਦੇ ਮੁੱਖ ਅਧਿਆਪਕ ਜੀਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਵਿਦਿਆਰਥਣ ਦੀ ਮਾਤਾ ਬੀਮਾਰ ਸਨ ਅਤੇ ਉਹ ਵੀ ਪਾਜ਼ੇਟਿਵ ਪਾਏ ਗਏ। ਉਸ ਤੋਂ ਬਾਅਦ ਇਸ ਵਿਦਿਆਰਥਣ ਦੀ ਸੈਂਪਲਿੰਗ ਹੋਈ, ਉਸ ਤੋਂ ਬਾਅਦ ਇਹ ਵਿਦਿਆਰਥਣ ਵੀ ਕੋਰੋਨਾ ਪਾਜ਼ੇਟਿਵ ਆਈ। ਹੁਣ ਅਸੀਂ ਸਾਰੇ ਹੀ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਦੇ ਟੈਸਟ ਕਰਨ ਤੋਂ ਬਾਅਦ ਸਾਰੇ ਹੀ ਅਧਿਆਪਕਾਂ ਦੀ ਸੈਂਪਲਿੰਗ ਵੀ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਮੂੰਹ ਬੋਲੇ ਮਾਂ-ਪੁੱਤ ਦੇ ਨਜਾਇਜ਼ ਸਬੰਧਾਂ ਦੀ ਖੁੱਲ੍ਹੀ ਪੋਲ ਤਾਂ ਕੀਤੀ ਦੋਵਾਂ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 

 


author

Anuradha

Content Editor

Related News