ਜਖੇਪਲ ਵਿਖੇ ਛੁੱਟੀ ''ਤੇ ਆਏ ਫ਼ੌਜੀ ਨੇ ਕੀਤੀ ਖੁਦਕੁਸ਼ੀ

Tuesday, Jul 08, 2025 - 04:41 PM (IST)

ਜਖੇਪਲ ਵਿਖੇ ਛੁੱਟੀ ''ਤੇ ਆਏ ਫ਼ੌਜੀ ਨੇ ਕੀਤੀ ਖੁਦਕੁਸ਼ੀ

ਸੁਨਾਮ (ਬਾਂਸਲ) : ਸੁਨਾਮ ਨੇੜਲੇ ਪਿੰਡ ਚੌਵਾਸ ਜਖੇਪਲ ਵਿਖੇ ਛੁੱਟੀ 'ਤੇ ਆਏ ਫੌਜ ਦੇ ਇਕ ਜਵਾਨ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸਰਕਾਰੀ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆਂ ਥਾਣਾ ਧਰਮਗੜ੍ਹ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਚੌਵਾਸ ਜਖੇਪਲ ਦਾ 28 ਕੁ ਵਰ੍ਹਿਆਂ ਦਾ ਮੇਜ਼ਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਹੁਣ ਛੁੱਟੀ 'ਤੇ ਆਪਣੇ ਘਰ ਆਇਆ ਹੋਇਆ ਸੀ। 

ਉਸਨੇ ਅੱਜ ਸਵੇਰੇ ਦਸ ਕੁ ਵਜੇ ਖੇਤ ਬਿਜਲੀ ਵਾਲ਼ੀ ਮੋਟਰ ਦੇ ਕੋਠੇ 'ਚ ਜਾਕੇ ਗਲ ਫਾਹਾ ਲੈਕੇ ਖੁਦਕਸ਼ੀ ਕਰ ਲਈ ਗਈ। ਉਨ੍ਹਾਂ ਆਖਿਆ ਕਿ ਖੁਦਕਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮ੍ਰਿਤਕ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।


author

Gurminder Singh

Content Editor

Related News