ਸਕੂਲ ਬੱਸ ਨੇ ਬਜ਼ੁਰਗ ਨੂੰ ਦਰੜਿਆ, ਮੌਤ

03/12/2018 11:26:57 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਕਸਬਾ ਪੱਟੀ ਦੇ ਇਕ ਸਕੂਲ ਦੀ ਬੱਸ ਦਾ ਚਾਲਕ ਬੱਸ ਨੂੰ ਮੋੜ ਰਿਹਾ ਸੀ ਤਾਂ ਬੇਧਿਆਨੀ 'ਚ ਪਿੱਛੇ ਪੈਂਦਲ ਆ ਰਹੇ ਬਜੁਰਗ 'ਤੇ ਬੱਸ ਜਾ ਚੜੀ ਇਸ ਦੌਰਾਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਵਲੋਂ ਲਏ ਜਾ ਰਹੇ ਦੱਸਵੀਂ ਦੇ ਇਮਤਿਹਾਨਾਂ ਲਈ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੂੰ ਸੈਂਟਰ ਬਣਾਇਆ ਗਿਆ ਹੈ। ਕਸਬਾ ਪੱਟੀ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਇਕ ਬੱਸ ਨੰਬਰ ਪੀ. ਬੀ. 46 ਕੇ. 1294 ਵਿਦਿਆਰਥੀਆਂ ਨੂੰ ਪੇਪਰ ਦਿਵਾਉਣ ਲਈ ਸੋਮਵਾਰ ਨੂੰ ਇਥੇ ਪੁੱਜੀ ਸੀ। ਵਿਦਿਆਰਥੀਆਂ ਨੂੰ ਹੇਠਾਂ ਉਤਾਰ ਕੇ ਬੱਸ ਚਾਲਕ ਜਦੋਂ ਸਕੂਲ ਦੇ ਨਜ਼ਦੀਕ ਇਕ ਸਾਇਡ 'ਤੇ ਬੱਸ ਖੜੀ ਕਰਨ ਲਈ ਬੱਸ ਨੂੰ ਪਿੱਛੇ ਕਰ ਰਿਹਾ ਸੀ ਤਾਂ ਬੱਸ ਦੇ ਪਿੱਛੇ ਆ ਰਹੇ ਬਜ਼ੁਰਗ 'ਤੇ ਉਸ ਵੱਲੋਂ ਬੇਧਿਆਨੀ 'ਚ ਬੱਸ ਚਾੜ•ਦਿੱਤੀ। ਬੱਸ ਦੇ ਪਿੱਛਲੇ ਟਾਇਰ ਹੇਠਾਂ ਆਉਣ ਕਾਰਨ ਬਜੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੀ ਪਛਾਣ ਸਵਿੰਦਰ ਸਿੰਘ (70) ਵਾਸੀ ਪਿੰਡ ਝਬਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਘਰੋਂ ਦਵਾਈ ਲੈਣ ਲਈ ਨਜ਼ਦੀਕੀ ਮੈਡੀਕਲ ਸਟੋਰ 'ਤੇ ਜਾ ਰਿਹਾ ਸੀ ਕਿ ਰਾਸਤੇ 'ਚ ਉਕਤ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਨੂੰ ਅੰਜ਼ਾਮ ਦੇਣ ਉਪਰੰਤ ਬੱਸ ਨੂੰ ਛੱਡ ਕੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਥਾਨ 'ਤੇ ਪੁੱਜੇ ਥਾਣਾ ਝਬਾਲ ਦੇ ਸਹਾਇਕ ਥਾਣੇਦਾਰ ਰਾਜਬੀਰ ਸਿੰਘ ਵੱਲੋਂ ਮ੍ਰਿਤਕ ਬਜ਼ੁਰਗ ਸਵਿੰਦਰ ਸਿੰਘ ਦੀ ਲਾਸ਼ ਅਤੇ ਬੱਸ ਨੂੰ ਕਬਜ਼ੇ ਹੇਠ ਲੈ ਲਿਆ ਗਿਆ ਹੈ। ਏ. ਐੱਸ. ਆਈ. ਰਾਜਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਬਿਆਨਾਂ ਦੇ ਅਧਾਰ ਬੱਸ ਚਾਲਕ ਵਿਰੋਧ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਲਾਸ਼ ਦਾ ਪੋਸਟਮਾਟਰਮ ਕਰਾਇਆ ਜਾ ਰਿਹਾ ਹੈ।


Related News