ਸਕੂਲਾਂ ''ਚ ਬੱਚਿਆਂ ਨਾਲ ਵਾਪਰੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਨੇ ਬੁਲਾਈ ਬੈਠਕ, ਲਏ ਇਹ ਅਹਿਮ ਫੈਸਲੇ
Tuesday, Sep 12, 2017 - 09:12 AM (IST)
ਚੰਡੀਗੜ੍ਹ (ਰਸ਼ਿਮ ਰੋਹਿਲਾ)¸ਗੁਰੂਗ੍ਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ ਵਿਚ 7 ਸਾਲਾ ਪ੍ਰਦੁਮਨ ਦੀ ਬੇਰਹਿਮੀ ਨਾਲ ਹੱਤਿਆ ਅਤੇ ਦਿੱਲੀ ਦੇ ਇਕ ਸਕੂਲ ਵਿਚ 5 ਸਾਲਾ ਬੱਚੀ ਨਾਲ ਰੇਪ ਦੀ ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਮੀਟਿੰਗ ਬੁਲਾਈ।
ਇਸ ਵਿਚ ਸ਼ਹਿਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਗਏ। ਸਾਲ 2014 ਵਿਚ ਪੇਸ਼ਾਵਰ ਦੇ ਸਕੂਲੀ ਵਿਦਿਆਰਥੀਆਂ 'ਤੇ ਹੋਏ ਹਮਲੇ ਦੇ ਬਾਅਦ ਵੀ ਸਿੱਖਿਆ ਵਿਭਾਗ ਨੇ ਇਹੀ ਗਾਈਡ ਲਾਈਨ ਦਿੱਤੀ ਸੀ ਪਰ ਇਹ ਸਾਰੇ ਅੱਜ ਵੀ ਕਾਗਜ਼ਾਂ ਤਕ ਹੀ ਸੀਮਿਤ ਹਨ।
ਸਕੂਲਾਂ 'ਚ ਰੱਖੇ ਜਾਣ ਵਾਲੇ ਡ੍ਰਾਈਵਰਾਂ, ਸਫਾਈ ਕਰਮਚਾਰੀਆਂ ਤੇ ਬਾਕੀ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ
ਬੱਚੇ ਦੇ ਸਕੂਲ 'ਚ ਆਉਣ ਤੋਂ ਲੈ ਕੇ ਵਾਪਿਸ ਘਰ ਪੁੱਜਣ ਤਕ ਦੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕਾਂ ਦੀ ਹੋਵੇਗੀ।
ਸਕੂਲਾਂ ਵਿਚ ਰੱਖੇ ਜਾਣ ਵਾਲੇ ਡ੍ਰਾਈਵਰਾਂ, ਸਫਾਈ ਕਰਮਚਾਰੀਆਂ ਅਤੇ ਬਾਕੀ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ, ਜੋ ਵੀ ਸਟਾਫ
ਸਕੂਲ ਵਿਚ ਨਿਯੁਕਤ ਹੋਵੇ, ਧਿਆਨ ਰੱਖੇ ਕਿ ਇਹ ਕਿਸੇ ਅਧਿਕਾਰਤ ਏਜੰਸੀ ਤੋਂ ਹੀ ਹੋਣ। ਇਹ ਪ੍ਰਕਿਰਿਆ 30 ਸਤੰੰਬਰ ਤਕ ਪੂਰੀ ਕਰਨੀ ਹੋਵੇਗੀ।
ਸਕੂਲ ਵਿਚ ਅਨਜਾਣ ਵਿਅਕਤੀ ਨੂੰ ਐਂਟਰੀ ਨਾ ਕਰਨ ਦਿੱਤੀ ਜਾਵੇ, ਜੇ ਕੋਈ ਸਕੂਲ ਵਿਚ ਆਉੁਂਦਾ ਵੀ ਹੈ ਤਾਂ ਉਸ ਦੀ ਸਕੂਲ ਰਜਿਸਟਰ ਵਿਚ ਐਂਟਰੀ ਹੋਣੀ ਜ਼ਰੂਰੀ ਹੈ।
ਸਕੂਲ ਵਿਚ ਅਜਿਹਾ ਪ੍ਰੋਟੋਕੋਲ ਤਿਆਰ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਡ੍ਰਾਈਵਰ-ਕੰਡਕਟਰ ਅਤੇ ਹੋਰ ਸਹਾਇਤਾ ਕਰਮਚਾਰੀ ਸਕੂਲ ਸਮੇਂ ਦੌਰਾਨ ਕਿਥੇ ਆ-ਜਾ ਸਕਦੇ ਹਨ।
ਪ੍ਰਾਇਮਰੀ ਵਿੰਗ ਵਿਚ ਸਿਰਫ ਮਹਿਲਾ ਸਫਾਈ ਕਰਮਚਾਰੀ ਨੂੰ ਹੀ ਡਿਊਟੀ 'ਤੇ ਰੱਖਿਆ ਜਾਵੇ।
ਸਾਰੇ ਸਕੂਲਾਂ ਦੀ ਬਾਊਂਡਰੀ ਵਾਲ ਬਣੀ ਹੋਵੇ, ਜੇ ਕਿਸੇ ਸਕੂਲ ਦੀ ਬਾਊਂਡਰੀ ਵਾਲ ਟੁੱਟੀ ਹੈ ਤਾਂ ਜਲਦੀ ਠੀਕ ਕਰਵਾਈ ਜਾਵੇ।
ਡ੍ਰਾਈਵਰ, ਕੰਡਕਟਰ, ਚਪੜਾਸੀ, ਮਾਲੀ, ਚੌਕੀਦਾਰ ਅਤੇ ਹੋਰ ਸਹਾਇਕ ਕਰਮਚਾਰੀਆਂ ਨੂੰ ਵਿਦਿਆਰਥੀਆਂ ਲਈ ਬਣੇ ਟਾਇਲਟਸ ਦੀ
ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ਸਹਾਇਕ ਸਟਾਫ ਲਈ ਵੱਖਰੇ ਟਾਇਲਟਸ ਉਪਲਬਧ ਕਰਵਾਏ ਜਾਣਗੇ।
ਪ੍ਰਿੰਸੀਪਲ ਵਲੋਂ ਬੱਚਿਆਂ ਦੀ ਸੁਰੱਖਿਆ ਲਈ ਡ੍ਰਾਈਵਰ, ਕੰਡਕਟਰ, ਚਪੜਾਸੀ, ਮਾਲੀ, ਚੌਕੀਦਾਰ ਅਤੇ ਹੋਰ ਸਹਾਇਕ ਕਰਮਚਾਰੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਵਾਰਡਾਂ ਦੀ ਸੁਰੱਖਿਆ ਅਤੇ ਸੁਰੱਖਿਆ ਸਬੰਧੀ ਮਾਤਾ-ਪਿਤਾ ਦੇ ਨਾਲ ਸਲਾਹ-ਮਸ਼ਵਰਾ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
