ਵਿਦਿਆਰਥੀ ‘ਅਸੁਰੱਖਿਅਤ’ ਸਕੂਲ ’ਚ ਪੜ੍ਹਨ ਲਈ ਮਜਬੂਰ

Saturday, Jul 28, 2018 - 01:22 AM (IST)

ਵਿਦਿਆਰਥੀ ‘ਅਸੁਰੱਖਿਅਤ’ ਸਕੂਲ ’ਚ ਪੜ੍ਹਨ ਲਈ ਮਜਬੂਰ

ਲਹਿਰਾਗਾਗਾ(ਜ.ਬ.)– ਸਮੇਂ ਦੀਆਂ ਸਰਕਾਰਾਂ ਸਰਕਾਰੀ ਸਕੂਲਾਂ ਨੂੰ ਵਧੀਆ ਇਮਾਰਤਾਂ ਅਤੇ ਹੋਰ ਸਹੂਲਤਾਂ ਦੇਣ ਲਈ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ  ਪਰ ਨੇੜਲੇ ਪਿੰਡ ਲਹਿਲ ਖੁਰਦ ਦੇ ਸਰਕਾਰੀ ਮਿਡਲ ਸਕੂਲ ਦੀ ਸੱਚਾਈ ਕੁਝ ਹੋਰ ਹੀ ਹੈ।  ਇਸ ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਵੀ ਵਿਦਿਆਰਥੀ ਮੌਤ ਦੇ ਸਾਏ ਹੇਠ ਪਡ਼੍ਹਣ ਲਈ ਮਜਬੂਰ ਹਨ,  ਜਿਸ ਨੂੰ ਲੈ ਕੇ ਪਿੰਡ  ਵਾਸੀਆਂ  ਨੇ ਰੋਸ ਪ੍ਰਗਟ ਕੀਤਾ। ਬਾਲੀ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਮਹੀਪਾਲ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਸਕੂਲ ’ਚ ਗਰੀਬ ਪਰਿਵਾਰਾਂ ਦੇ ਬੱਚੇ ਪਡ਼੍ਹਦੇ ਹਨ।  ਸਕੂਲ  ਦੀ  ਬਿਲਡਿੰਗ ਨੂੰ  2014 ਵਿਚ ਅਸੁਰੱਖਿਅਤ  ਐਲਾਨੇ ਜਾਣ ਤੋਂ ਬਾਅਦ ਵੀ ਅਧਿਆਪਕ ਵਿਦਿਆਰਥੀਆਂ ਨੂੰ  ਗਰਮੀ ਤੇ ਬਾਰਿਸ਼ ਦੇ ਮੌਸਮ ’ਚ ਕਮਰਿਆਂ ਤੋਂ ਬਾਹਰ ਬਿਠਾ ਕੇ ਪਡ਼੍ਹਾਉਣ ਲਈ ਮਜਬੂਰ ਹਨ। ਦੂਜੇ ਪਾਸੇ  ਸਕੂਲ ਦੇ ਗਰਾਊਂਡ ’ਚ ਬਾਰਿਸ਼ ਦਾ ਪਾਣੀ ਖਡ਼੍ਹ ਜਾਂਦਾ ਹੈ, ਜਿਸ ਦੀ ਕੋਈ ਨਿਕਾਸੀ ਨਹੀਂ ਹੁੰਦੀ। ਇਸ ਖਡ਼੍ਹੇ ਪਾਣੀ ’ਚ ਮੱਛਰ, ਮੱਖੀਾਅਾਂ ਆਦਿ ਪੈਦਾ ਹੋ ਜਾਂਦੇ ਹਨ, ਜਿਸ ਨਾਲ ਬੀਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ  ਅਤੇ ਬੱਚਿਆਂ ਦੀ ਪਡ਼੍ਹਾਈ ’ਤੇ ਵੀ ਮਾਡ਼ਾ ਅਸਰ ਪੈਂਦਾ ਹੈ। ਸਕੂਲ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਸਕੂਲ ’ਚ 108  ਵਿਦਿਆਰਥੀ ਪਡ਼੍ਹ੍ਹ੍ਹਦੇ ਹਨ । ਮੀਂਹ ਅਤੇ ਗਰਮੀ ’ਚ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ  ਕਿ  ਵਿਦਿਆਰਥੀਆਂ ਨੂੰ ਕਿਥੇ ਬਿਠਾਇਆ ਜਾਵੇ।  
ਨਵੀਂ ਇਮਾਰਤ ਲਈ ਗ੍ਰਾਂਟ ਜਾਰੀ ਕੀਤੀ ਜਾਵੇ : ਪਿੰਡ ਵਾਸੀ
 ਪਿੰਡ ਵਾਸੀਆਂ ਅਤੇ ਸਕੂਲ ਕਮੇਟੀ  ਵੱਲੋਂ ਸਬੰਧਤ ਮਹਿਕਮੇ ਨੂੰ ਸਕੂਲ ਦੀ ਨਵੀਂ ਬਿਲਡਿੰੰਗ   ਬਣਾਉਣ ਲਈ ਲਿਖਤੀ ਰੂਪ   ’ਚ ਦੇਣ  ਦੇ ਬਾਵਜੂਦ  ਸਕੂਲ ਦੀ ਇਮਾਰਤ ਵੱਲ  ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜਦੋਂ ਕਿ ਕਿਸੇ ਵੀ ਸਮੇਂ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।  ਉਨ੍ਹਾਂ  ਸਕੂਲ ਨੂੰ ਜਲਦੀ ਤੋਂ ਜਲਦੀ  ਨਵੀਂ ਬਿਲਡਿੰਗ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ। 
ਕੀ ਕਹਿੰਦੇ ਨੇ ਜ਼ਿਲਾ ਸਿੱਖਿਆ ਅਫਸਰ
ਸਕੂਲ ਦੀ  ਬਿਲਡਿੰਗ ਸਬੰਧੀ ਜ਼ਿਲਾ ਸਿੱਖਿਆ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀ. ਡਬਲਿਊ. ਡੀ. ਵੱਲੋਂ ਜਿਹਡ਼ੇ ਸਕੂਲਾਂ ਦੀਆਂ ਇਮਾਰਤਾਂ ਨੂੰ ਅਸੁਰੱਖਿਅਤ ਕੀਤਾ ਗਿਆ, ਉਥੇ ਬੱਚਿਆਂਂ  ਨੂੰ ਨਾ  ਬਿਠਾਇਆ ਜਾਵੇ। ਇਸ ਸਬੰੰਧੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੋਈ ਹੈ ਅਤੇ ਜਲਦੀ ਹੀ ਸਕੂਲ ਦੀ ਇਮਾਰਤ  ਦੇ  ਕਮਰਿਆਂ ਦੀ ਗ੍ਰਾਂਟ ਬਾਰੇ ਮੰਗ ਕਰਾਂਗੇ ਅਤੇ ਸਕੂਲ ਦਾ ਜਲਦੀ ਹੀ ਦੌਰਾ ਕੀਤਾ ਜਾਵੇਗਾ।


Related News