ਸਕੂਲ ਦੇ ਵਟਸਐਪ ਗਰੁੱਪ ਵਿਚ ਅਸ਼ਲੀਲ ਫੋਟੋ ਪਾਉਣ ''ਤੇ ਮਾਮਲਾ ਦਰਜ

Friday, Feb 16, 2018 - 03:11 PM (IST)

ਸਕੂਲ ਦੇ ਵਟਸਐਪ ਗਰੁੱਪ ਵਿਚ ਅਸ਼ਲੀਲ ਫੋਟੋ ਪਾਉਣ ''ਤੇ ਮਾਮਲਾ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਸਕੂਲ ਦੇ ਚਪੜਾਸੀ ਵਲੋਂ ਸਕੂਲ ਦੇ ਵਟਸਐਪ ਗਰੁੱਪ ਵਿਚ ਅਸ਼ਲੀਲ ਫੋਟੋ ਪਾਉਣ 'ਤੇ ਉਸ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਐੱਸ. ਐੱਚ. ਓ ਇੰਸਪੈਟਰ ਭਰਪੂਰ ਸਿੰਘ ਨੇ ਦੱਸਿਆ ਕਿ ਮੁਦੱਈ ਅਨੁਰਾਗ ਗੁਪਤਾ ਪੁੱਤਰ ਪ੍ਰੇਮ ਸਾਗਰ ਵਾਸੀ ਮੁਹੱਲਾ ਛਾਹੜੀਆਂ ਵਾਲਾ ਸੁਨਾਮ ਨੇ ਇਕ ਦਰਖਾਸਤ ਸੀਨੀਅਰ ਕਪਤਾਨ ਪੁਲਸ ਨੂੰ ਦਿੱਤੀ ਸੀ ਕਿ ਦੋਸ਼ੀ ਹੰਸਰਾਜ ਉਰਫ ਰਾਜੂ ਪੁੱਤਰ ਰਾਮ ਕ੍ਰਿਸ਼ਨ ਵਾਸੀ ਡਾ. ਗਗਨਦੀਪ ਰੋਟਰੀ ਪਬਲਿਕ ਸਕੂਲ ਜਖੇਪਲ ਰੋਡ ਸੁਨਾਮ ਵਿਖੇ ਚਪੜਾਸੀ ਦੀ ਨੌਕਰੀ ਕਰਦਾ ਹੈ।
ਉਕਤ ਦੋਸ਼ੀ ਨੇ ਪਿਛਲੇ ਵਰ੍ਹੇ 12 ਦਸੰਬਰ ਨੂੰ ਸਕੂਲ ਦੇ ਵਟਸਐਪ ਗਰੁੱਪ ਵਿਚ ਅਸ਼ਲੀਲ ਫੋਟੋ ਪਾਈ ਸੀ। ਪੁਲਸ ਨੇ ਮੁਦੱਈ ਦੀ ਦਰਖਾਸਤ ਤੇ ਜਾਂਚ ਕਰਨ ਉਪਰੰਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News