ਫਗਵਾੜਾ ਦੇ ਸਰਕਾਰੀ ਸਕੂਲ ''ਚ ਸ਼ੱਕੀ ਹਾਲਾਤ ''ਚ ਦੋ ਮੌਤਾਂ
Friday, Jul 12, 2019 - 06:38 PM (IST)

ਫਗਵਾੜਾ (ਹਰਜੋਤ) : ਫਗਵਾੜਾ ਦੇ ਪਿੰਡ ਚੱਕ ਹਕੀਮ ਦੇ ਸਰਕਾਰੀ ਮਿਡਲ ਸਕੂਲ ਵਿਚ ਸ਼ੱਕੀ ਹਾਲਾਤ 'ਚ ਮਾਂ-ਪੁੱਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਪਛਾਣ ਪ੍ਰਕਾਸ਼ੋ (90) ਅਤੇ ਉਸ ਦੇ ਪੁੱਤਰ ਲੇਖਰਾਜ (50) ਵਾਸੀ ਪਿੰਡ ਚੱਕ ਹਕੀਮ ਵਜੋਂ ਹੋਈ ਹੈ। ਪਿੰਡ ਦੇ ਲੋਕਾਂ ਮੁਤਾਬਕ ਦੋਵੇਂ ਮਾਂ-ਪੁੱਤ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਚ ਦੇਖ-ਰੇਖ ਵਜੋਂ ਰਹਿ ਰਹੇ ਸਨ ਅਤੇ ਦੋਵੇਂ ਅਕਸਰ ਬਿਮਾਰ ਰਹਿੰਦੇ ਸਨ।
ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਸਕੂਲ ਆਇਆ। ਇਸ ਦੌਰਾਨ ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੋਵੇਂ ਬੇਸੁੱਧ ਹਾਲਤ 'ਚ, ਜਿਸ ਤੋਂ ਬਾਅਦ ਦੋਵਾਂ ਨੂੰ ਨੇੜਲੇ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।