ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ

07/26/2018 5:07:01 PM

ਜਲੰਧਰ — ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਟੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹਾ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

 

1.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐਸ.ਈ.ਆਰ.ਬੀ. ਅਰਲੀ ਕਰੀਅਰ ਰਸਿਰਚ ਐਵਾਰਡ 2018
ਬਿਓਰਾ: ਵਿਗਿਆਨ ਅਤੇ ਇੰਜੀਨੀਅਰਿੰਗ 'ਚ ਸਰਹੱਦੀ ਇਲਾਕਿਆਂ ਵਿਚ ਆਪਣੇ ਕਰੀਅਰ ਦੀ ਸ਼ੁਰੂਆਤੀ ਦੌਰ 'ਚ ਨਵੀਆਂ ਅਤੇ ਦਿਲਚਸਪ ਖੋਜਾਂ ਕਰ ਰਹੇ ਭਾਰਤੀ ਨੌਜਵਾਨ ਖੋਜਾਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਵੱਲੋਂ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਯੋਗਤਾ: ਸਾਇੰਸ ਅਤੇ ਇੰਜੀਨੀਅਰਿੰਗ 'ਚ ਪੀਐੱਚਡੀ ਦੀ ਡਿਗਰੀ ਕਰ ਚੁੱਕੇ ਅਤੇ ਮੈਡੀਸਨ ਦੇ ਕਿਸੇ ਵੀ ਖੇਤਰ ਵਿਚ ਐੱਮਡੀ/ਐੱਮਐੱਸ ਦੀ ਡਿਗਰੀ ਕਰਨ ਵਾਲੇ ਉਮੀਦਵਾਰ, ਜਿਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ, ਪ੍ਰਯੋਗਸ਼ਾਲਾ 'ਚ ਖੋਜ ਦੇ ਖੇਤਰ 'ਚ ਕੰਮ ਕਰਨ ਦਾ ਤਜਰਬਾ ਹੋਵੇ ਅਤੇ ਉਮੀਦਵਾਰ ਦੀ ਉਮਰ 37 ਸਾਲ ਤੋਂ ਵੱਧ ਨਾ ਹੋਵੇ, ਉਹ ਅਪਲਾਈ ਕਰਨ ਦੇ ਯੋਗ ਹੈ। ਐੱਸਸੀ, ਐੱਸਟੀ, ਓਬੀਸੀ, ਵਿਸ਼ੇਸ਼ ਚੁਣੌਤੀਆਂ ਵਾਲੇ ਅਤੇ ਮਹਿਲਾ ਉਮੀਦਵਾਰ 40 ਸਾਲ ਦੀ ਉਮਰ ਤਕ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਤਿੰਨ ਸਾਲਾਂ ਲਈ 50,000,000 (ਪੰਜਾਹ ਲੱਖ ਰੁਪਏ) ਅਤੇ ਹੋਰ ਲਾਭ ਦਿੱਤੇ ਜਾਣਗੇ।
ਆਖ਼ਰੀ ਤਰੀਕ: 14 ਅਗਸਤ 2018
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਅਪਲਾਈ ਕਰਦੇ ਸਮੇਂ ਉਮੀਦਵਾਰ ਨੂੰ ਪ੍ਰਾਜੈਕਟ ਦੀ ਸਿਰਲੇਖ (500 ਕਰੈਕਟਰਜ਼ 'ਚ), ਪ੍ਰਾਜੈਕਟ ਦਾ ਸੰਖੇਪ ਬਿਓਰਾ (3000 ਕਰੈਕਟਰਜ਼ 'ਚ), ਪ੍ਰਾਜੈਕਟ ਦਾ ਉਦੇਸ਼, ਲੋੜੀਂਦੀ ਆਊਟਪੁਟ ਅਤੇ ਬਜਟ ਬਾਰੇ ਜਾਣਕਾਰੀ ਸਾਂਝੀ ਕਰਨੀ ਪਵੇਗੀ।
ਅਪਲਾਈ ਕਰਨ ਲਈ ਲਿੰਕ http://www.b4s.in/bani/SEC3

 

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ (ਕੇਵੀਪੀਵਾਈ) 2018
ਬਿਓਰਾ: ਉਹ ਹੋਣਹਾਰ ਵਿਦਿਆਰਥੀ, ਜੋ ਸਾਇੰਸ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਹਨ ਅਤੇ ਸਾਇੰਸ ਵਿਸ਼ਿਆਂ 'ਚ ਖੋਜਾਰਥੀ ਦੇ ਤੌਰ 'ਤੇ ਭਵਿੱਖਣ ਬਣਾਉਣਾ ਚਾਹੁੰਦੇ ਹਨ, ਉਹ ਵਿਦਿਆਰਥੀ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ (ਡੀਐੱਸਟੀ) ਦੀ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: 10ਵੀਂ ਵਿਚ ਸਾਇੰਸ ਵਿਸ਼ਿਆਂ ਨਾਲ 80 ਫ਼ੀਸਦੀ, 11ਵੀਂ-12ਵੀਂ (ਪੀਸੀਐੱਮ/ਬੀ) ਵਿਚ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਐੱਸਸੀ/ਐੱਸਟੀ/ਵਿਸ਼ੇਸ਼ ਚੁਣੌਤੀਆਂ ਵਾਲੇ ਵਿਦਿਆਰਥੀਆਂ ਨੇ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ।
ਵਜ਼ੀਫ਼ਾ/ਲਾਭ: ਗ੍ਰੈਜੂਏਸ਼ਨ ਲਈ 5,000 ਰੁਪਏ ਪ੍ਰਤੀ ਮਹੀਨਾ (ਤਿੰਨ ਸਾਲ ਲਈ) ਤੇ 20,000 ਰੁਪਏ (ਸਾਲ ਵਿਚ ਇਕ ਵਾਰ) ਅਤੇ ਮਾਸਟਰਜ਼ ਤੇ ਇੰਟੈਗ੍ਰੇਟਿਡ ਡਿਗਰੀ ਲਈ 7,000 ਰੁਪਏ ਪ੍ਰਤੀ ਮਹੀਨਾ (ਦੋ ਸਾਲ ਲਈ) ਅਤੇ 28,000 ਰੁਪਏ (ਸਾਲ 'ਚ ਇਕ ਵਾਰ) ਹੋਰਨਾਂ ਖ਼ਰਚਿਆਂ ਲਈ ਦਿੱਤੇ ਜਾਣਗੇ।
ਆਖ਼ਰੀ ਤਰੀਕ: 30 ਅਗਸਤ 2018
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/bani/KVP8

 

3.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਬਾਥ ਸਪਾ ਯੂਨੀਵਰਸਿਟੀ ਸਕਾਲਰਸ਼ਿਪ ਫਾਰ ਸਤੰਬਰ 2018
ਬਿਓਰਾ: 12ਵੀਂ ਪਾਸ ਅਤੇ ਗ੍ਰੈਜੂਏਟ ਹੋਣਹਾਰ ਵਿਦਿਆਰਥੀ, ਜੋ ਯੂਕੇ ਸਥਿਤ ਬਾਥ ਸਪਾ ਯੂਨੀਵਰਸਿਟੀ ਤੋਂ ਵਿੱਦਿਅਕ ਸੈਸ਼ਨ ਸਤੰਬਰ-2018 'ਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ:

ਗ੍ਰੈਜੂਏਸ਼ਨ ਲਈ ਘੱਟੋ ਘੱਟ 65 ਫ਼ੀਸਦੀ ਅੰਕਾਂ ਨਾਲ 12ਵੀਂ ਜਮਾਤ ਪਾਸ ਵਿਦਿਆਰਥੀ, ਜਿਨ੍ਹਾਂ ਦੇ ਅੰਗਰੇਜ਼ੀ ਵਿਚ 70 ਫ਼ੀਸਦੀ ਅੰਕ ਹੋਣ ਜਾਂ ਆਈਈਐੱਲਟੀਐੱਸ 'ਚ 6.0 ਬੈਂਡ ਹੋਣ, ਪੋਸਟ ਗ੍ਰੈਜੂਏਸ਼ਨ ਲਈ ਘੱਟੋ ਘੱਟ 55 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਵਿਦਿਆਰਥੀ, ਜਿਨ੍ਹਾਂ ਦੇ ਅੰਗਰੇਜ਼ੀ ਵਿਚ 70 ਫ਼ੀਸਦੀ ਅੰਕ ਹੋਣ ਜਾਂ ਆਈਈਐੱਲਟੀਐੱਸ ਵਿਚ 6.0 ਬੈਂਡ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ।

ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਮੌਕੇ ਸਮੇਤ ਟਿਊਸ਼ਨ ਫੀਸ 'ਚ 1,000 ਤੋਂ 3,000 ਬ੍ਰਿਟਿਸ਼ ਪਾਉਂਡ ਤਕ ਦੀ ਛੂਟ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 15 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/BSU1

Related News