ਬੇਅੰਤ ਸਿੰਘ ਕਤਲਕਾਂਡ : SC ਨੇ ਰਾਜੋਆਣਾ ਦੀ ਪਟੀਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ

Thursday, Mar 02, 2023 - 02:23 PM (IST)

ਬੇਅੰਤ ਸਿੰਘ ਕਤਲਕਾਂਡ : SC ਨੇ ਰਾਜੋਆਣਾ ਦੀ ਪਟੀਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ 'ਤੇ ਫੈ਼ਸਲਾ ਸੁਰੱਖਿਅਤ ਰੱਖਿਆ ਹੈ। ਕੇਂਦਰ ਸਰਕਾਰ ਵੱਲੋ ਦਾਖ਼ਲ ਹਲਫ਼ਨਾਮੇ 'ਚ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੱਤਾ ਗਿਆ ਹੈ। ਉੱਥੇ ਹੀ ਰਾਜੋਆਣਾ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਬੰਬ ਧਮਾਕੇ 'ਚ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਮਾਮਲੇ 'ਚ ਜੁਲਾਈ 2007 'ਚ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਨੇ 2010 'ਚ ਸਜ਼ਾ ਬਰਕਰਾਰ ਰੱਖੀ ਸੀ। ਬਲਵੰਤ ਸਿੰਘ ਰਾਜੋਆਣਾ 27 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ, 2012 ਤੋਂ ਦਇਆ ਪਟੀਸ਼ਨ ਪੈਂਡਿੰਗ ਹੈ। 

ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!

ਰਾਜੋਆਣਾ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਮੌਤ ਦੀ ਸਜ਼ਾ ਦੇ ਮਾਮਲੇ 'ਚ ਲੰਬੇ ਸਮੇਂ ਤਕ ਦੇਰੀ ਕਰਨਾ ਮੌਲਿਕ ਅਧਿਕਾਰ ਦਾ ਹਨਨ ਹੈ। 2012 ਤੋਂ ਦਇਆ ਪਟੀਸ਼ਨ ਪੈਂਡਿੰਗ ਹੈ, ਅਸੀਂ 2023 'ਚ ਆ ਗਏ, ਇਹ ਸਿੱਧੇ ਰੂਪ ਨਾਲ ਕੋਰਟ ਦੇ ਹੁਕਮ ਦੀ ਉਲੰਘਣਾ ਹੈ। ਰਾਜੋਆਣਾ ਦੀ ਉਮਰ 56 ਸਾਲ ਹੋ ਗਈ ਹੈ, ਜਦੋਂ ਘਟਨਾ ਹੋਈ ਸੀ ਉਸ ਸਮੇਂ ਉਹ ਨੌਜਵਾਨ ਸੀ। ਅਸੀਂ ਦਇਆ ਪਟੀਸ਼ਨ 'ਤੇ ਉਨ੍ਹਾਂ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕਰ ਸਕਦੇ, ਕੋਰਟ ਨੂੰ ਮਾਮਲੇ 'ਚ ਹੁਣ ਫੈਸਲਾ ਸੁਣਾਉਣਾ ਚਾਹੀਦਾ ਹੈ। ਇਹ ਅਣਮਨੁੱਖੀ ਹੈ, ਬਦਲ ਦੇ ਰੂਪ 'ਚ ਜੇਕਰ ਦਇਆ ਪਟੀਸ਼ਨ 'ਤੇ ਫੈਸਲਾ ਨਹੀਂ ਹੁੰਦਾ ਉਦੋਂ ਤਕ ਰਾਜੋਆਣਾ ਨੂੰ ਪੈਰੋਲ 'ਤੇ ਛੱਡਿਆਜਾ ਸਕਦਾ ਹੈ ਜਾਂ ਪਟੀਸ਼ਨ 'ਤੇ ਫੈਸਲੇ 'ਚ ਦੇਰੀ ਕਾਰਨ ਮਾਣਹਾਨੀ ਲਈ ਵੱਖਰੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਸਿਸੋਦੀਆ-ਜੈਨ ਦੀ ਜਗ੍ਹਾ ਲੈਣਗੇ ਆਤਿਸ਼ੀ ਤੇ ਭਾਰਦਵਾਜ, LG ਸਕਸੈਨਾ ਨੇ ਰਾਸ਼ਟਰਪਤੀ ਨੂੰ ਭੇਜੀ ਸ਼ਿਫ਼ਾਰਿਸ਼


author

Rakesh

Content Editor

Related News