'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ, ਹੁਣ ਕਮਿਸ਼ਨ ਨੇ ਠੋਕਿਆ ਮੋਟਾ ਜੁਰਮਾਨਾ

Sunday, Jul 05, 2026 - 02:21 PM (IST)

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ, ਹੁਣ ਕਮਿਸ਼ਨ ਨੇ ਠੋਕਿਆ ਮੋਟਾ ਜੁਰਮਾਨਾ

ਚੰੜੀਗੜ੍ਹ (ਇੰਟ.)- ਚੰਡੀਗੜ੍ਹ ਜ਼ਿਲਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਰਨਿੰਗ ਸ਼ੂਜ਼ ਨਾਲ ਜੁੜੀ ਇਕ ਸ਼ਿਕਾਇਤ ’ਤੇ ਸੁਣਵਾਈ ਕਰਦੇ ਹੋਏ ਸਪੋਰਟਸ ਫੁੱਟਵੀਅਰ ਕੰਪਨੀ ਐਸਿਕਸ ਇੰਡੀਆ ਨੂੰ ਸੇਵਾ ’ਚ ਕਮੀ ਅਤੇ ਅਨੁਚਿਤ ਵਪਾਰ ਵਿਵਹਾਰ ਦਾ ਦੋਸ਼ੀ ਮੰਨਦੇ ਹੋਏ 10,000 ਰੁਪਏ ਦਾ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ : ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਕਰ'ਤਾ ਵੱਖ ਹੋਣ ਦਾ ਐਲਾਨ

ਕੀ ਹੈ ਪੂਰਾ ਮਾਮਲਾ?

ਅਜੇ ਮਲਿਕ ਨਾਂ ਦੇ ਇਕ ਗਾਹਕ ਨੇ ਐਸਿਕਸ ਇੰਡੀਆ ਬ੍ਰਾਂਡ ਦੇ ਜੁੱਤੇ ਦੀ ਖਰੀਦਦਾਰੀ ਕੀਤੀ, ਪਰ ਸਿਰਫ ਇਕ ਮਹੀਨੇ ਦੇ ਅੰਦਰ ਹੀ ਉਨ੍ਹਾਂ ਨੂੰ ਦੌੜਨ ਅਤੇ ਚੱਲਣ ਦੌਰਾਨ ਪ੍ਰੇਸ਼ਾਨੀ ਮਹਿਸੂਸ ਹੋਣ ਲੱਗੀ। ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਜੁੱਤਿਆਂ ਦਾ ਸੋਲ ਅੱਡੀ ਅਤੇ ਕਿਨਾਰਿਆਂ ਤੋਂ ਵੱਖ ਹੋ ਚੁੱਕਾ ਸੀ। ਇਸ ਵਜ੍ਹਾ ਕਰ ਕੇ ਉਨ੍ਹਾਂ ਨੂੰ ਵਰਤੋਂ ’ਚ ਕਾਫੀ ਦਿੱਕਤਾਂ ਹੋ ਰਹੀਆਂ ਸਨ। ਇਸ ਤੋਂ ਬਾਅਦ ਉਹ ਜੁੱਤੇ ਲੈ ਕੇ ਸਟੋਰ ਪਹੁੰਚੇ, ਜਿੱਥੇ ਸ਼ੁਰੂਆਤ ’ਚ ਉਨ੍ਹਾਂ ਦਾ ਕਲੇਮ ਸਵੀਕਾਰ ਕਰ ਲਿਆ ਗਿਆ। ਪਰ ਉਹੀ ਮਾਡਲ ਉਨ੍ਹਾਂ ਕੋਲ ਨਾ ਰਹਿਣ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਦੂਸਰੇ ਜੁੱਤੇ ਚੁਣਨ ਲਈ ਕਿਹਾ ਗਿਆ ਅਤੇ ਐਕਸਚੇਂਜ ਫਾਰਮ ’ਤੇ ਦਸਤਖ਼ਤ ਵੀ ਕਰਵਾਏ ਗਏ। ਹਾਲਾਂਕਿ, ਬਾਅਦ ’ਚ ਕੰਪਨੀ ਨੇ ਜੁੱਤੇ ਬਦਲਣ ਜਾਂ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਸਿਰਫ ਕ੍ਰੈਡਿਟ ਵਾਊਚਰ ਦੇਣ ਦੀ ਗੱਲ ਕਹੀ। ਉੱਥੇ ਹੀ, ਦੂਸਰੇ ਪਾਸੇ ਕੰਪਨੀ ਨੇ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦੇ ਸਾਹਮਣੇ ਖੁਦ ਦਾ ਬਚਾਅ ਕਰਦੇ ਹੋਏ ਕਿਹਾ ਕਿ ਜੁੱਤਿਆਂ ’ਚ ਕੋਈ ਖਰਾਬੀ ਨਹੀਂ ਸੀ।

ਇਹ ਵੀ ਪੜ੍ਹੋ: '5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਕਮਿਸ਼ਨ ਨੇ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕਿਹਾ ਕਿ ਜੇਕਰ ਤੁਹਾਡੇ ਜੁੱਤਿਆਂ ’ਚ ਕੋਈ ਖਰਾਬੀ ਨਹੀਂ ਸੀ ਤਾਂ ਕੰਪਨੀ ਨੇ ਕਲੇਮ ਸਵੀਕਾਰ ਕਿਉਂ ਕੀਤਾ ਅਤੇ ਐਕਸਚੇਂਜ ਫਾਰਮ ’ਤੇ ਦਸਤਖ਼ਤ ਕਿਉਂ ਕਰਵਾਏ।

ਇਹ ਵੀ ਪੜ੍ਹੋ: 'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ, ਇੰਡਸਟਰੀ 'ਚ ਮਚੀ ਹਲਚਲ

ਕੀ ਹੈ ਕਮਿਸ਼ਨ ਦਾ ਆਖਰੀ ਫੈਸਲਾ?

ਕਮਿਸ਼ਨ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਗਾਹਕ ਨੂੰ ਜੁੱਤਿਆਂ ਦੀ ਪੂਰੀ ਖਰੀਦ ਕੀਮਤ 6,499 ਰੁਪਏ ਵਾਪਸ ਕਰੇ। ਇਸ ਤੋਂ ਇਲਾਵਾ ਖਰੀਦ ਦੀ ਤਰੀਕ ਤੋਂ 6 ਫੀਸਦੀ ਸਾਲਾਨਾ ਵਿਆਜ ਵੀ ਅਦਾ ਕੀਤਾ ਜਾਵੇਗਾ। ਨਾਲ ਹੀ ਕਮਿਸ਼ਨ ਨੇ ਮਾਨਸਿਕ ਪ੍ਰੇਸ਼ਾਨੀ ਅਤੇ ਕਾਨੂੰਨੀ ਕਾਰਵਾਈ ’ਚ ਹੋਏ ਖਰਚੇ ਨੂੰ ਦੇਖਦੇ ਹੋਏ ਗਾਹਕ ਨੂੰ 10,000 ਰੁਪਏ ਵਾਧੂ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਗਾਹਕ ਨੂੰ ਪੂਰੀ ਰਕਮ ਕੰਪਨੀ 60 ਦਿਨਾਂ ਦੇ ਅੰਦਰ ਦੇਵੇਗੀ।

ਇਹ ਵੀ ਪੜ੍ਹੋ: ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ ਇੱਕ ਗੁਪਤ ਖ਼ਤ ! ਪੜ੍ਹੋ ਕੀ ਸੀ ਖ਼ਾਸ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News