ਪੰਜਾਬ ਦੀਆਂ ਗ੍ਰਾਮ ਸਭਾਵਾਂ ਤੇ ਸ਼ਹਿਰੀ ਵਾਰਡ ਸਭਾਵਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਮਤਾ ਪਾਉਣ ਦਾ ਸੱਦਾ

Wednesday, Sep 23, 2020 - 02:03 PM (IST)

ਜਲੰਧਰ (ਮਜ਼ਹਰ)— 'ਪਿੰਡ ਬਚਾਓ ਪੰਜਾਬ ਬਚਾਓ' ਨੇ ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਦੇ ਇਨ੍ਹਾਂ ਬਿੱਲਾਂ, ਬਿਜਲੀ ਸੋਧ ਬਿੱਲ, ਕਿਰਤ ਕੋਡ ਅਤੇ ਨਵੀਂ ਸਿੱਖਿਆ ਨੀਤੀ ਖ਼ਿਲਾਫ਼ ਗ੍ਰਾਮ ਸਭਾਵਾਂ ਅਤੇ ਸ਼ਹਿਰਾਂ 'ਚ ਮਤੇ ਪਾਉਣ ਦਾ ਸੱਦਾ ਦਿੱਤਾ। ਸੰਸਥਾ ਨੇ 1 ਨਵੰਬਰ ਤੋਂ ਪੰਜਾਬ ਭਰ 'ਚ ਤਿੰਨ ਮਹੀਨੇ ਮਾਰਚ ਕਰਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਕੁਸੁਮ ਦਾ ਨਾਂ ਡੀ. ਸੀ. ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਕੀਤਾ ਨਾਮਜ਼ਦ

ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪ੍ਰੋ, ਜਗਮੋਹਨ ਸਿੰਘ, ਕਰਨੈਲ ਸਿੰਘ ਜਖੇਪਲ, ਤਰਸੇਮ ਜੋਧਾਂ, ਪ੍ਰੋ. ਗਿਆਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਮੁਨਾਫ਼ੇ ਲਈ ਲੋਕਾਂ ਅਤੇ ਰਾਜਾਂ ਦੇ ਅਧਿਕਾਰ ਖੋਹ ਰਹੀ ਹੈ। ਖੇਤੀ ਬਿੱਲਾਂ ਦਾ ਨੁਕਸਾਨ ਸਿਰਫਕਿਸਾਨਾਂ ਨੂੰ ਨਹੀਂ ਸਗੋਂ ਸਮੁੱਚੇ ਲੋਕਾਂ ਨੂੰ ਹੋਵੇਗਾ। ਇਸ ਨਾਲ ਮੰਡੀ ਤੰਤਰ ਤਬਾਹ ਹੋ ਜਾਵੇਗਾ, ਜਖ਼ੀਰੇਬਾਜੀ ਨਾਲ ਪੈਦਾ ਹੋਣ ਵਾਲੀ ਮਹਿੰਗਾਈ ਨਾਲ ਗਰੀਬਾਂ ਲਈ ਅਨਾਜ ਦਾ ਹੀ ਸੰਕਟ ਪੈਦਾ ਹੋ ਜਾਵੇਗਾ। ਇਹ ਸਾਰੇ ਬਿੱਲ ਅਤੇ ਕਾਨੂੰਨ ਪੰਜਾਬ ਦੀ ਹੋਂਦ ਨੂੰ ਪ੍ਰਭਾਵਿਤ ਕਰਨ ਵਾਲੇ ਹਨ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਇਸ ਲਈ ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ 'ਚ ਤਬਦੀਲ ਕਰਨ ਦੀ ਲੋੜ ਹੈ। ਸਹੀ ਫੈਡਰਲ ਢਾਂਚੇ ਅਤੇ ਲੋਕਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਅੰਦੋਲਨ ਦਾ ਦਾਇਰਾ ਵੀ ਵਧਾਵੇਗੀ ਅਤੇ ਤਾਕਤਾਂ ਦੇ ਕੇਂਦਰੀਕਰਨ ਵਾਲਿਆਂ ਖ਼ਿਲਾਫ਼ ਬਦਲ ਵੀ ਪੇਸ਼ ਕਰੇਗੀ। ਆਗੂਆਂ ਨੇ ਦੱਸਿਆ ਕਿ 'ਪਿੰਡ ਬਚਾਓ ਪੰਜਾਬ ਬਚਾਓ' ਸੰਸਥਾ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨ ਲਈ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਅੰਦੋਲਨ ਹੀ ਤਾਨਾਸ਼ਾਹੀ ਰੁਝਾਨ ਨੂੰ ਠੱਲ ਪੈ ਸਕਦਾ ਹੈ। ਮਿਸ਼ਨ 22 ਨੂੰ ਲੈ ਕੇ ਚਲੀਆਂ ਧਿਰਾਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

ਪੰਜਾਬ ਨੂੰ ਬਚਾਉਣ ਲਈ ਇਕ ਬਦਲਵੇਂ ਏਜੰਡੇ ਦੀ ਲੋੜ ਹੈ। ਆਗੂਆਂ ਨੇ ਦੱਸਿਆ ਕਿ ਇਕ ਨਵੰਬਰ ਤੋਂ ਸ਼ੁਰੂ ਕੀਤੇ ਜਾਣ ਵਾਲੇ ਮਾਰਚ 'ਚ ਪੰਜਾਬ ਦੇ ਲੋਕਾਂ ਨਾਲ ਬਦਲਵੇਂ ਏਜੰਡੇ ਬਾਰੇ ਖੁੱਲ੍ਹ ਕੇ ਸੰਵਾਦ ਰਚਾਇਆ ਜਾਵੇਗਾ। ਉਨ੍ਹਾਂ ਸਭ ਜਥੇਬੰਦੀਆਂ ਅਤੇ ਲੋਕਾਂ ਨੂੰ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਦੇ ਮਤੇ ਪਾਉਣ ਅਤੇ ਮਾਰਚ 'ਚ ਸਹਿਜੋਗ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਡਾਕਟਰ ਸ਼ਾਮ ਸੁੰਦਰ ਦੀਪਤੀ, ਡਾਕਟਰ ਮੇਘਾ ਸਿੰਘ, ਦਰਸ਼ਨ ਸਿੰਘ ਧਨੇਠਾ, ਗੁਰਮੀਤ ਕੌਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼


shivani attri

Content Editor

Related News