ਸਾਊਦੀ ਅਰਬ ਗਏ ਪੰਜਾਬੀਆਂ ਦੀ ਜ਼ਿੰਦਗੀ ਬਣੀ ਨਰਕ (ਵੀਡੀਓ)

Monday, Dec 03, 2018 - 11:29 AM (IST)

ਨੂਰਪੁਰਬੇਦੀ - ਅੱਜ ਦੇ ਦੌਰ 'ਚ ਹਰ ਕੋਈ ਵਿਦੇਸ਼ ਜਾ ਕੇ ਆਪਣਾ ਭਵਿੱਖ ਵਧੀਆ ਬਣਾਉਣਾ ਚਾਹੁੰਦਾ ਹੈ ਪਰ ਘੱਟ ਜਾਣਕਾਰੀ ਤੇ ਵਿਦੇਸ਼ ਜਾਣ ਦੇ ਸੁਪਨੇ ਦਾ ਫਾਇਦਾ ਚੁੱਕਦੇ ਹੋਏ ਕਈ ਵਾਰ ਟਰੈਵਲ ਏਜੰਟ ਨੌਜਵਾਨਾਂ ਕੋਲੋਂ ਪੈਸੇ ਠੱਗ ਕੇ ਉਨ੍ਹਾਂ ਨੂੰ ਅਜਿਹੀ ਥਾਂ 'ਤੇ ਭੇਜ ਦਿੰਦੇ ਹਨ, ਜਿਥੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਹੈ। 

ਰੂਪਨਗਰ ਤਹਿਤ ਪੈਂਦੇ ਨੂਰਪੁਰਬੇਦੀ ਦੇ ਰਹਿਣ ਵਾਲਾ ਉਂਕਾਰ ਵੀ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਸੁਪਨਾ ਦੇਖਦਾ ਸੀ ਪਰ ਉਸ ਦੇ ਸੁਪਨੇ ਨਾਲ ਖਿਲਵਾੜ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਇਕ ਟਰੈਵਲ ਏਜੰਟ ਨੇ ਉਸ ਨੂੰ ਸਾਊਦੀ ਅਰਬ ਭੇਜ ਦਿੱਤਾ। ਉਥੇ ਕੰਮ ਕਰਦੇ ਉਂਕਾਰ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਬੀਤੇ ਜਾਣ ਦੇ ਬਾਅਦ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਹੁਣ ਉਥੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਕਿ ਉਂਕਾਰ ਦੇ ਨਾਲ ਵੀ 13 ਨੌਜਵਾਨ ਅਜਿਹੇ ਹਨ, ਜਿਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਲਿਆ ਜਾ ਰਿਹਾ ਸੀ ਤੇ ਪੈਸੇ ਮੰਗਣ 'ਤੇ ਇਨ੍ਹਾਂ ਕੈਦ ਕਰ ਲਿਆ ਗਿਆ। ਇਸ ਦੌਰਾਨ ਨਾ ਤਾਂ ਉਨ੍ਹਾਂ ਨੂੰ ਕੁਝ ਵੀ ਖਾਣ-ਪੀਣ ਨੂੰ ਨਹੀਂ ਦਿੱਤਾ ਜਾ ਰਿਹਾ। ਉਂਕਾਰ ਤੇ ਉਸ ਦੇ ਸਾਥੀਆਂ ਨੇ ਕਿਸੇ ਤਰੀਕੇ ਨਾਲ ਵੀਡੀਓ ਬਣਾ ਕੇ ਆਪਣੇ ਪਰਿਵਾਰ ਨੂੰ ਭੇਜੀ। ਇਸ ਉਪਰੰਤ ਪੀੜਤ ਪਰਿਵਾਰ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤ ਸਮੇਤ ਸਾਰੇ ਨੌਜਵਾਨਾਂ ਨੂੰ ਜਲਦ ਤੋਂ ਜਲਦ ਵਤਨ ਵਾਪਸ ਲਿਆਂਦਾ ਜਾਵੇ। 
 


author

Baljeet Kaur

Content Editor

Related News