ਸਾਊਦੀ ਅਰਬ 'ਚ ਪੁੱਤਾਂ ਦੀ ਸਿਰ ਕਲਮ ਹੋਣ ਦੀ ਖਬਰ ਨੂੰ ਸੁਣ ਪਰਿਵਾਰਾਂ 'ਚ ਛਾਇਆ ਮਾਤਮ (ਵੀਡੀਓ)

Thursday, Apr 18, 2019 - 04:05 PM (IST)

ਹੁਸ਼ਿਆਰਪੁਰ (ਅਮਰੀਕ)— ਸਾਊਦੀ ਅਰਬ 'ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇਕ ਭਾਰਤੀ ਨਾਗਰਿਕ ਆਰਿਸ਼ ਇਮਾਮੁਦੀਨ ਦੇ ਕਤਲ ਦੇ ਕੇਸ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਖਬਰ ਨੂੰ ਸੁਣ ਕੇ ਜਿੱਥੇ ਜ਼ਿਲਾ ਲੁਧਿਆਣਾ ਅਤੇ ਹੁਸ਼ਿਆਰਪੁਰ 'ਚ ਰਹਿੰਦੇ ਨੌਜਵਾਨਾਂ ਦੇ ਪਰਿਵਾਰਾਂ 'ਚ ਸੋਗ ਦੀ ਲਹਿਰ ਛਾ ਗਈ ਹੈ ਉਥੇ ਹੀ ਇਸ ਮਾਮਲੇ 'ਚ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਪੁਖਤਾ ਜਾਣਕਾਰੀ ਨਹੀਂ ਹੈ। ਸਿਰਫ ਉਨ੍ਹਾਂ ਨੂੰ ਆਪਣੇ ਵਕੀਲ ਦੇ ਜ਼ਰੀਏ ਹੀ ਇਹ ਜਾਣਕਾਰੀ ਹਾਸਲ ਹੋਈ ਹੈ। ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਪਿੰਡ ਟੋਡਰਪੁਰ ਕੁਲੀਆ 'ਚ ਸਤਵਿੰਦਰ ਸਿੰਘ ਦਾ ਪਰਿਵਾਰ ਸਦਮੇ 'ਚ ਹੈ।

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਤਵਿੰਦਰ ਦੇ ਬਾਰੇ ਮੀਡੀਆ ਅਤੇ ਵਕੀਲ ਤੋਂ ਜਾਣਕਾਰੀ ਹਾਸਲ ਹੋਈ ਹੈ ਜਦਕਿ ਨਾ ਭਾਰਤ ਸਰਕਾਰ ਅਤੇ ਨਾ ਹੀ ਸਾਊਦੀ ਅਰਬ ਸਰਕਾਰ ਨੇ ਉਨ੍ਹਾਂ ਨੂੰ ਕੋਈ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਬਕਾਇਦਾ ਉਨ੍ਹਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਕਿ ਉਨ੍ਹਾਂ ਨੂੰ ਸਤਵਿੰਦਰ ਦੇ ਬਾਰੇ 'ਚ ਪੁਖਤਾ ਜਾਣਕਾਰੀ ਦਿੱਤੀ ਜਾਵੇ। ਹੁਣ ਜਦੋਂਕਿ ਉਹ ਇੰਤਜ਼ਾਰ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਵਕੀਲ ਵੱਲੋਂ ਜਾਣਕਾਰੀ ਦਿੱਤੀ ਕਿ ਸਤਵਿੰਦਰ ਸਿੰਘ ਨੂੰ 28 ਫਰਵਰੀ ਨੂੰ ਕਤਲ ਦੇ ਕੇਸ 'ਚ ਫਾਂਸੀ ਦੇ ਦਿੱਤੀ ਗਈ ਹੈ।

PunjabKesari
ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਦਿੱਤੀ ਜਾਵੇ, ਇੰਝ ਉਹ ਕਿਸੇ ਵੀ ਦੋਸ਼ ਨੂੰ ਨਹੀਂ ਮੰਨਦੇ। ਉਥੇ ਹੀ ਸਤਵਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜਾਂ ਸਾਊਦੀ ਅਰਬ ਉਨ੍ਹਾਂ ਨੂੰ ਜਾਣਕਾਰੀ ਦੇਣ। ਇਸ ਤਰ੍ਹਾਂ ਕੋਈ ਜ਼ਰੀਏ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਉਨ੍ਹਾਂ ਨੂੰ ਅੱਜ ਵੀ ਇੰਤਜ਼ਾਰ ਹੈ। 

PunjabKesari
ਉਥੇ ਹੀ ਲੁਧਿਆਣਾ 'ਚ ਹਰਜੀਤ ਦਾ ਪਰਿਵਾਰ ਵੀ ਡੂੰਘੇ ਸਦਮੇ 'ਚ ਹੈ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਛੇ ਸਾਲ ਪਹਿਲਾਂ ਉਹ ਰਿਆਦ ਗਿਆ ਸੀ ਪਰ ਕਿਸੇ ਲੜਾਈ ਝਗੜੇ ਦੇ ਮਾਮਲੇ ਚ ਉਸ ਨੂੰ ਉੱਥੇ ਜੇਲ ਹੋ ਗਈ ਅਤੇ ਵਾਰ-ਵਾਰ ਸਰਕਾਰਾਂ ਅਤੇ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਉਹ ਉਸ ਨੂੰ ਉੱਥੋਂ ਵਾਪਸ ਨਹੀਂ ਲਿਆ ਸਕੇ ਇਥੋਂ ਤੱਕ ਕਿ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਜੇਕਰ ਸਮਾਂ ਰਹਿੰਦਿਆਂ ਉਹ ਸਾਰ ਲੈ ਲੈਂਦੇ ਤਾਂ ਸ਼ਾਇਦ ਉਨ੍ਹਾਂ ਦਾ ਪਰਿਵਾਰਕ ਮੈਂਬਰ ਵਾਪਿਸ ਆ ਸਕਦਾ ਸੀ।

ਜ਼ਿਕਰੇ ਖਾਸ ਹੈ ਕਿ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਹਰਜੀਤ ਅਤੇ ਸਤਵਿੰਦਰ ਉੱਥੇ ਲੁੱਟਾਂ-ਖੋਹਾਂ ਕਰਦੇ ਸਨ ਪਰ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਹੈ। ਅਕਸਰ ਰੋਜ਼ੀ-ਰੋਟੀ ਲਈ ਵਿਦੇਸ਼ਾਂ ਦਾ ਰੁਖ ਕਰਨ ਵਾਲੇ ਸਾਡੇ ਨੌਜਵਾਨ ਆਪਣੀ ਜਾਨ ਗਵਾਉਂਦੇ ਰਹਿੰਦੇ ਹਨ। ਲੋੜ ਹੈ ਕਿ ਅਜਿਹੇ ਨੌਜਵਾਨਾਂ ਦੀ ਸਾਰ ਲਈ ਜਾਵੇ ਅਤੇ ਪਰਿਵਾਰਕ ਮੈਂਬਰਾਂ ਦੀ ਬਾਂਹ ਫੜੀ ਜਾਵੇ ਤਾਂ ਜੋ ਆਰਥਿਕ ਤੰਗੀ ਤੋਂ ਉੱਭਰ ਸਕਣ।


author

shivani attri

Content Editor

Related News