ਰੋਜ਼ੀ-ਰੋਟੀ ਦੀ ਭਾਲ ''ਚ ਸਾਊਦੀ ਅਰਬ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Wednesday, Jun 10, 2020 - 06:21 PM (IST)

ਰੋਜ਼ੀ-ਰੋਟੀ ਦੀ ਭਾਲ ''ਚ ਸਾਊਦੀ ਅਰਬ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਾਠਗੜ੍ਹ,ਬਲਾਚੌਰ (ਰਾਜੇਸ਼ ਵਿਨੋਦ ਬੈਂਸ) : ਇੱਥੋਂ ਦੇ ਨਜ਼ਦੀਕੀ ਪਿੰਡ ਜੀਓਵਾਲ ਬੱਛੂਆਂ ਦੇ 42 ਸਾਲਾ ਵਿਅਕਤੀ ਦੀ ਸਾਊਦੀ ਅਰਬ ਵਿਖੇ ਦਿਲ ਦਾ ਦੌਰ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਸੁਰਿੰਦਰ ਕੁਮਾਰ ਦੇ ਭਰਾ ਕੁਲਵਿੰਦਰ ਕੁਮਾਰ ਪੁੱਤਰ ਹਰੀ ਰਾਮ ਵਾਸੀ ਪਿੰਡ ਜੀਓਵਾਲ ਬੱਛੂਆਂ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਕੁਮਾਰ ਸਾਊਦੀ ਅਰਬ ਵਿਖੇ ਭਾਰਤ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿਚ ਗਿਆ ਸੀ ਅਤੇ 14 ਮਹੀਨੇ ਪਹਿਲਾਂ ਘਰ ਤੋਂ ਸਾਊਦੀ ਅਰਬ ਵਿਖੇ ਕੰਮ ਕਰਨ ਲਈ ਛੁੱਟੀ ਕੱਟ ਕੇ ਗਿਆ ਸੀ ਅਤੇ ਉਥੋਂ ਦੀ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰ ਰਿਹਾ ਸੀ, ਮੇਰੀ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਅਕਸਰ ਹੁੰਦੀ ਰਹਿੰਦੀ ਸੀ ਅਤੇ 3 ਜੂਨ ਨੂੰ ਕਿਸੇ ਕਰੀਬੀ ਰਿਸ਼ਤੇਦਾਰ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਭਰਾ ਸੁਰਿੰਦਰ ਦੀ ਦਿਲ ਦਾ ਦੌਰ ਪੈਣ ਕਾਰਨ ਸਾਊਦੀ ਅਰਬ ਵਿਖੇ ਮੌਤ ਹੋ ਗਈ ਹੈ। 

ਉਕਤ ਨੇ ਦੱਸਿਆ ਕਿ ਇਸ ਗੱਲ ਦੀ ਡੂੰਘਾਈ 'ਚ ਜਾ ਕੇ ਜਾਂਚ ਕਰਨ ਉਪਰੰਤ ਉਨ੍ਹਾਂ ਨੇ ਆਪਣੇ ਪਰਿਵਾਰ ਵਿਚ ਇਹ ਗੱਲ ਸਾਂਝੀ ਕੀਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਸੁਰਿੰਦਰ ਦੇ ਪਰਿਵਾਰਕ ਮੈਂਬਰ ਉਸਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਭਾਰਤ ਲਿਆਉਣ ਲਈ ਯਤਨ ਕਰ ਰਹੇ ਹਨ।


author

Gurminder Singh

Content Editor

Related News