ਕਿਸਾਨਾਂ ਦੇ ਹੱਕ 'ਚ ਡਟੀ 'ਸਤਵਿੰਦਰ ਬਿੱਟੀ', ਕਰਨਾਲ ਬਾਰਡਰ 'ਤੇ ਇੰਝ ਕੀਤੇ ਹੌਂਸਲੇ ਬੁਲੰਦ

Thursday, Jan 21, 2021 - 04:25 PM (IST)

ਕਿਸਾਨਾਂ ਦੇ ਹੱਕ 'ਚ ਡਟੀ 'ਸਤਵਿੰਦਰ ਬਿੱਟੀ', ਕਰਨਾਲ ਬਾਰਡਰ 'ਤੇ ਇੰਝ ਕੀਤੇ ਹੌਂਸਲੇ ਬੁਲੰਦ

ਮਾਛੀਵਾੜ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਸਤਵਿੰਦਰ ਕੌਰ ਬਿੱਟੀ ਕਰਨਾਲ ਟੋਲ ਪਲਾਜ਼ਾ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਉਤਰ ਆਈ। ਉੱਥੇ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਸਤਵਿੰਦਰ ਬਿੱਟੀ ਨੇ ਗੁਰੂ ਸਾਹਿਬ ਦੀਆਂ ਵਾਰਾਂ ਪੇਸ਼ ਕਰ ਕੇ ਅੰਦੋਲਨ ’ਤੇ ਡਟੇ ਕਿਸਾਨਾਂ ਦੇ ਹੌਂਸਲੇ ਬੁਲੰਦ ਕੀਤੇ।

ਇਹ ਵੀ ਪੜ੍ਹੋ : ਕਿਸਾਨਾਂ ਦੀ ਪਰੇਡ ਨੂੰ ਲੈ ਕੇ 'ਅਕਾਲੀ ਦਲ' ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਆਖੀ ਇਹ ਵੱਡੀ ਗੱਲ

ਇਸ ਮੌਕੇ ਸਤਵਿੰਦਰ ਕੌਰ ਬਿੱਟੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਪੰਜਾਬ ਦੀ ਸਮੂਹ ਸੰਗਤ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਗਤ ਦਾ ਫ਼ੈਸਲਾ ਮੰਨ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਮੇਸ਼ਾ ਹੀ ਸੰਗਤ ਦੇ ਫ਼ੈਸਲੇ ਨੂੰ ਤਰਜ਼ੀਹ ਦਿੱਤੀ, ਇਸ ਲਈ ਪ੍ਰਧਾਨ ਮੰਤਰੀ ਮੋਦੀ ਗੁਰੂ ਸਾਹਿਬ ਨੂੰ ਸ਼ਰਧਾ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਕਾਲੇ ਕਾਨੂੰਨ ਰੱਦ ਕਰੇ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ 'ਨਵਜੋਤ ਸਿੱਧੂ' ਨੇ ਫਿਰ ਖੋਲ੍ਹਿਆ ਮੋਰਚਾ, ਟਵੀਟ ਕਰਕੇ ਆਖੀ ਇਹ ਗੱਲ

ਇਸ ਮੌਕੇ ਸਤਵਿੰਦਰ ਕੌਰ ਬਿੱਟੀ ਵੱਲੋਂ ਗੁਰੂ ਸਾਹਿਬ ਦੀਆਂ ਵਾਰਾਂ ਵੀ ਪੇਸ਼ ਕੀਤੀਆਂ ਗਈਆਂ, ਜਿਸ 'ਚ ਉਨ੍ਹਾਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਸਾਡੇ ਪੰਜਾਬੀਆਂ ਦੇ ਖੂਨ 'ਚ ਹੀ ਬਹਾਦਰੀ ਹੈ ਕਿ ਇਸ ਕੌਮ ਨੇ ਹਮੇਸ਼ਾ ਸੰਘਰਸ਼ ਕਰ ਕੇ ਆਪਣੇ ਹੱਕ ਹਾਸਲ ਕੀਤੇ ਹਨ ਅਤੇ ਲੋੜ ਪੈਣ ’ਤੇ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ, ਇਸ ਲਈ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਗੰਭੀਰਤਾ ਨਾਲ ਲਵੇ।

ਇਹ ਵੀ ਪੜ੍ਹੋ : ਕੁਰਾਲੀ 'ਚ ਭਾਜਪਾ ਆਗੂਆਂ ਨੇ ਲਾਈ 'ਅਸਤੀਫ਼ਿਆਂ' ਦੀ ਝੜੀ, ਜਾਣੋ ਕੀ ਰਿਹਾ ਕਾਰਨ

ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ 26 ਜਨਵਰੀ ਨੂੰ ਜੋ ਦਿੱਲੀ ਵਿਖੇ ਟਰੈਕਟਰ ਪਰੇਡ ਹੋ ਰਹੀ ਹੈ, ਉਸ 'ਚ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਆਗੂ ਤੇ ਵਰਕਰ ਵੀ ਆਪੋ-ਆਪਣੇ ਵਾਹਨਾਂ ਰਾਹੀਂ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕਰਨਗੇ ਅਤੇ ਕੇਂਦਰ ਸਰਕਾਰ ਨੂੰ ਦਿਖਾ ਦੇਣਗੇ ਕਿ ਪੰਜਾਬੀ ਜਦੋਂ ਇੱਕਜੁਟ ਹੋ ਜਾਣ ਤਾਂ ਉਨ੍ਹਾਂ ਦੇ ਹੱਕ ਕਦੇ ਖੋਹੇ ਨਹੀਂ ਜਾ ਸਕਦੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News