ਕੋਰੋਨਾ ਕਰਫਿਊ : ਸੀਲ ਹੋਇਆ ''ਸਤਲੁਜ ਪੁਲ'', ਡਰਾਈਵਰ ਭੁੱਖ ਨਾਲ ਬੇਹਾਲ, ਪੰਜਾਬ ਪੁਲਸ ਨੇ ਲਵਾਇਆ ਲੰਗਰ

Wednesday, Mar 25, 2020 - 04:24 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਨਵਾਂਸ਼ਹਿਰ ’ਚ ਕਈ ਮਰੀਜ਼ ਸਾਹਮਣੇ ਆਉਣ ਕਾਰਨ ਇਸ ਦਾ ਪ੍ਰਭਾਵ ਹੋਰਨਾਂ ਜ਼ਿਲ੍ਹਿਆਂ ’ਚ ਨਾ ਜਾਵੇ, ਇਸ ਲਈ ਮਾਲਵੇ ਤੇ ਦੋਆਬੇ ਨੂੰ ਜੋੜਦਾ ਸਤਲੁਜ ਪੁਲ ਸੀਲ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸੈਂਕੜੇ ਟਰੱਕ ਅਤੇ ਲੋਕ ਰਸਤੇ 'ਚ ਹੀ ਫਸ ਗਏ ਹਨ।

PunjabKesariਮਾਛੀਵਾੜਾ ਤੋਂ 10 ਕਿਲੋਮੀਟਰ ਦੂਰ ਮਾਲਵਾ ਤੇ ਦੋਆਬੇ ਨੂੰ ਜੋੜਦੇ ਸਤਲੁਜ ਪੁਲ ਦੇ ਦੋਵੇਂ ਪਾਸੇ ਪੁਲਸ ਨੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਨਾ ਹੀ ਕੋਈ ਦੋਆਬੇ ਤੋਂ ਮਾਲਵੇ ਵੱਲ ਕੋਈ ਵਾਹਨ ਆ ਸਕਦਾ ਤੇ ਨਾ ਹੀ ਜਾ ਸਕਦਾ ਹੈ। ਨਵਾਂਸ਼ਹਿਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਨਾਲ ਲੱਗਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਇਲਾਕੇ ’ਚ ਵੀ ਦਹਿਸ਼ਤ ਪਾਈ ਜਾ ਰਹੀ ਹੈ ਕਿ ਕਿਤੇ ਦਰਿਆ ਪਾਰ ਤੋਂ ਕੋਈ ਮਰੀਜ਼ ਇਸ ਪਾਸੇ ਆ ਕੇ ਵਾਇਰਸ ਨਾ ਫੈਲਾ ਜਾਵੇ।

PunjabKesari

ਬੇਸ਼ੱਕ ਪੁਲਸ ਤੇ ਪ੍ਰਸਾਸ਼ਨ ਨੇ ਸਤਲੁਜ ਪੁਲ ਨੂੰ ਸੀਲ ਕਰ ਆਵਾਜ਼ਾਈ ਰੋਕ ਦਿੱਤੀ ਹੈ ਪਰ ਇਸ ਨਾਲ ਸੈਂਕੜੇ ਹੀ ਟਰੱਕ ਜੋ ਦੂਜੇ ਪ੍ਰਦੇਸ਼ਾਂ ’ਚ ਜਾਣ ਲਈ ਆਪਣੀ ਮੰਜ਼ਿਲ ਵੱਲ ਤੁਰੇ ਸਨ, ਉਹ ਸੜਕਾਂ ’ਤੇ ਹੀ ਰੋਕ ਦਿੱਤੇ ਗਏ ਹਨ। 
ਟਰੱਕ ਡਰਾਈਵਰ ਭੁੱਖ ਨਾਲ ਬੇਹਾਲ
ਕਰਫਿਊ ਕਾਰਨ ਢਾਬੇ ਤੇ ਹੋਟਲ ਬੰਦ ਹੋ ਗਏ ਅਤੇ ਟਰੱਕ ਡਰਾਈਵਰ ਨੂੰ ਭੁੱਖੇ, ਪਿਆਸੇ ਸੜਕਾਂ ’ਤੇ ਬੇਹਾਲ ਹੋਏ ਦਿਖਾਈ ਦਿੱਤੇ। ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ ਨੇ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਸੰਪਰਕ ਕਰ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਲਈ ਲੰਗਰ ਦਾ ਪ੍ਰਬੰਧ ਕਰਵਾਇਆ ਤਾਂ ਜਾ ਕੇ ਇਨ੍ਹਾਂ ਨੂੰ ਕੁੱਝ ਰਾਹਤ ਮਿਲੀ। ਸੜਕਾਂ ’ਤੇ ਖੜ੍ਹੇ ਟਰੱਕ ਡਰਾਈਵਰਾਂ ਨੇ ਕਿਹਾ ਕਿ ਉਹ ਬੜੇ ਹੀ ਸੰਕਟਮਈ ਦੌਰ ’ਚੋਂ ਲੰਘ ਰਹੇ ਹਨ ਕਿਉਂਕਿ ਇੱਕ ਪਾਸੇ ਘਰਾਂ ’ਚ ਬੈਠੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹਨ ਅਤੇ ਦੂਜੇ ਪਾਸੇ ਉਹ ਸੜਕਾਂ ’ਤੇ ਮੁਸੀਬਤ ਝੱਲ ਰਹੇ ਹਨ, ਇਸ ਲਈ ਸਰਕਾਰ ਤੇ ਪ੍ਰਸਾਸ਼ਨ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਲਈ ਢੁੱਕਵੇਂ ਪ੍ਰਬੰਧ ਕਰੇ।

ਲੁਧਿਆਣਾ ਦੇ ਮਸ਼ਹੂਰ ਸਮਰਾਲਾ ਚੌਂਕ 'ਚ ਪੱਸਰੀ ਸੁੰਨ
ਲੁਧਿਆਣਾ (ਮੁਕੇਸ਼) : ਕਰਫਿਊ ਦੌਰਾਨ ਸ਼ਹਿਰ ਦੇ ਮਸ਼ਹੂਰ ਚੌਂਕ 'ਚ ਵੀ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਪੁਲਸ ਵੱਲੋਂ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਥਾਂ-ਥਾਂ 'ਤੇ ਨਾਕੇ ਲਗਾ ਕੇ ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਘਰੋਂ ਬਿਨਾਂ ਵਜ੍ਹਾ ਨਿਕਲਣ 'ਤੇ ਲੋਕਾਂ ਨੂੰ ਮੁੜ ਵਾਪਸ ਘਰਾਂ ਵੱਲ ਭੇਜ ਰਹੀ ਹੈ।

PunjabKesariਦੂਜੇ ਪਾਸੇ ਰੋਜ਼ਾਨਾ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲੇ ਦਿਹਾੜੀਦਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਹਾਲਾਂਕਿ ਸੂਬਾ ਸਰਕਾਰ ਵਲੋਂ ਹਰੇਕ ਜ਼ਿਲੇ 'ਚ ਲੋਕਾਂ ਨੂੰ ਘਰਾਂ ਅੰਦਰ ਹੀ ਰਾਸ਼ਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari
ਪੰਜਾਬ ਪੁਲਸ ਨੇ ਲਵਾਇਆ ਲੰਗਰ
ਲੁਧਿਆਣਾ (ਸੁਰਿਦੰਰ) : ਕਰਫਿਊ ਦੌਰਾਨ ਪੰਜਾਬ ਪੁਲਸ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਜਿੱਥੇ ਕਈ ਇਲਾਕਿਆਂ 'ਚ ਪੰਜਾਬ ਪੁਲਸ ਦੀਆਂ ਟੀਮਾਂ ਲੋਕਾਂ ਨਾਲ ਸਖਤਾਈ ਨਾਲ ਪੇਸ਼ ਆ ਰਹੀਆਂ ਹਨ, ਉੱਥੇ ਹੀ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਦੇ ਏ. ਐਸ. ਆਈ ਅਸ਼ੋਕ ਕੁਮਾਰ ਨੇ ਇਕ ਲੰਗਰ ਸੰਸਥਾ ਦੀ ਮਦਦ ਨਾਲ ਘੰਟਾਘਰ ਚੌਂਕ ਨੇੜੇ ਬੇਸਹਾਰਾ ਲੋਕਾਂ ਨੂੰ ਲੰਗਰ ਵੰਡ ਕੇ ਉਨ੍ਹਾਂ ਦੀ ਭੁੱਖ ਮਿਟਾਈ। ਇਹ ਲੋਕ ਕਈ ਦਿਨਾਂ ਤੋਂ ਭੁੱਖੇ ਸਨ। ਖਾਸ ਗੱਲ ਇਹ ਰਹੀ ਕਿ ਲੰਗਰ ਖਾਣ ਵਾਲੇ ਸਾਰੇ ਲੋਕਾਂ ਦੇ ਹੱਥ ਸੈਨੇਟਾਈਜ਼ਰ ਨਾਲ ਧੁਆਏ ਗਏ ਅਤੇ ਇਕ ਮੀਟਰ ਦੀ ਦੂਰੀ ਬਣਾ ਕੇ ਉਨ੍ਹਾਂ ਨੂੰ ਲੰਗਰ ਵੰਡਿਆ ਗਿਆ।

PunjabKesari


Babita

Content Editor

Related News