...ਤੇ ਹੁਣ ਅਜੀਤ ਸਿੰਘ ਕੋਹਾੜ ਖਿਲਾਫ ਫਿਲੌਰ ਦੇ ਬੇਟੇ ਨੇ ਖੋਲ੍ਹਿਆ ਮੋਰਚਾ

05/31/2016 10:36:19 AM

ਜਲੰਧਰ : ਕਰਤਾਰਪੁਰ ਹਲਕੇ ਦੇ ਅਕਾਲੀ ਵਿਧਾਇਕ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਵਲੋਂ ਕੀਤੀ ਗਈ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਦੀ ਖਿਲਾਫਤ ਦਾ ਮਾਮਲਾ ਗਰਮਾ ਗਿਆ ਹੈ। ਸੋਮਵਾਰ ਨੂੰ ਅਕਾਲੀ ਨੇਤਾਵਾਂ ਨੇ ਫਿਲੌਰ ''ਚ ਉਨ੍ਹਾਂ ਖਿਲਾਫ ਪ੍ਰੈੱਸ ਕਾਨਫਰੰਸ ਕੀਤੀ।  
ਅਕਾਲੀ ਨੇਤਾ ਰਾਜਿੰਦਰ ਸਿੰਘ ਨਾਗਰਾ, ਗੁਰਦਿਆਲ ਸਿੰਘ ਚਿੱਠੀ ਅਤੇ ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਦਮਨਵੀਰ ਨੇ ਪ੍ਰੈੱਸ ਨੂੰ ਕੋਹਾੜ ਖਿਲਾਫ ਬਿਆਨ ਦੇ ਕੇ ਅਕਾਲੀ ਪਾਰਟੀ ਦਾ ਅਕਸ ਖਰਾਬ ਕੀਤਾ ਹੈ। ਜੇਕਰ ਦਮਨਵੀਰ ਨੂੰ ਕੋਈ ਦਿੱਕਤ ਸੀ ਤਾਂ ਉਹ ਪਾਰਟੀ ''ਚ ਇਸ ਸੰਬੰਧੀ ਗੱਲ ਰੱਖਦੇ। ਉਨ੍ਹਾਂ ਕਿਹਾ ਕਿ ਅਜਿਹਾ ਦਮਨਵੀਰ ਨੇ ਆਪਣੇ ਪਿਤਾ ਨੂੰ ਬਿਨਾਂ ਪੁੱਛੇ ਨਹੀਂ ਕੀਤਾ ਹੋਵੇਗਾ।
ਇਸ ਲਈ ਦਮਨਵੀਰ ਨੂੰ ਇਸ ਮਾਮਲੇ ''ਚ ਨੋਟਿਸ ਦੇਣਾ ਚਾਹੀਦਾ ਹੈ ਕਿਉਂਕਿ ਉਹ ਪਹਿਲਾਂ ਵੀ ਅਕਾਲੀ ਸੀ. ਪੀ. ਐੱਸ. ਅਵਿਨਾਸ਼ ਚੰਦਰ ਦੇ ਖਿਲਾਫ ਬੋਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦਮਨਵੀਰ ਨੇ ਕਿਹਾ ਸੀ ਕਿ ਅਜੀਤ ਸਿੰਘ ਕੋਹਾੜ ਪਾਰਟੀ ਵਰਕਰਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਇਸ ਲਈ ਉਹ ਉਨ੍ਹਾਂ ਦੇ ਖਿਲਾਫ ਹਸਤਾਖਰ ਮੁਹਿੰਮ ਛੇੜਨ ਜਾ ਰਹੇ ਹਨ।

Babita Marhas

News Editor

Related News