ਹਾਈਕੋਰਟ ਵਲੋਂ ਸ਼ੰਭੂ ਬਾਰਡਰ ਖੋਲ੍ਹੇ ਜਾਣ 'ਤੇ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)

Wednesday, Jul 10, 2024 - 03:50 PM (IST)

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੰਭੂ ਬਾਰਡਰ ਦੇ ਰਸਤੇ ਖੋਲ੍ਹੇ ਜਾਣ 'ਤੇ ਫ਼ੈਸਲੇ ਬਾਰੇ ਬੋਲਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਅਦਾਲਤ ਨੇ ਸ਼ੰਭੂ ਬਾਰਡਰ 'ਤੇ ਰਸਤੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਹੁਕਮ ਹਾਈਕੋਰਟ ਨੇ ਜਾਰੀ ਕੀਤੇ, ਪਹਿਲਾਂ ਅਸੀਂ ਉਨ੍ਹਾਂ ਹੁਕਮਾਂ ਦੀ ਕਾਪੀ ਅਦਾਲਤ ਤੋਂ ਮੰਗਵਾਵਾਂਗੇ, ਫਿਰ ਸਾਰੀ ਗੱਲ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਆਪ' ਦੇ ਸੀਨੀਅਰ ਆਗੂ ਪਰਦੀਪ ਛਾਬੜਾ ਦਾ ਦਿਹਾਂਤ, ਕਈ ਦਿਨਾਂ ਤੋਂ ਚੱਲ ਰਹੇ ਸੀ ਬੀਮਾਰ (ਵੀਡੀਓ)

ਉਨ੍ਹਾਂ ਨੇ ਕਿਹਾ ਕਿ ਅਸੀਂ ਅਦਾਲਤ ਨੂੰ ਸਪੱਸ਼ਟ ਕੀਤਾ ਸੀ ਕਿ ਅਸੀਂ ਰਾਹ ਨਹੀਂ ਰੋਕਿਆ ਹੋਇਆ, ਬੈਰੀਕੇਡਿੰਗ ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਹੋਈ ਹੈ ਅਤੇ ਇਸੇ ਗੱਲ 'ਤੇ ਅਦਾਲਤ ਨੇ ਅੱਜ ਮੋਹਰ ਲਾਈ ਹੈ। ਪੰਧੇਰ ਨੇ ਕਿਹਾ ਕਿ ਅਸੀਂ 16 ਜੁਲਾਈ ਨੂੰ ਮੀਟਿੰਗ ਸੱਦੀ ਹੈ, ਜਿਸ 'ਚ ਇਸ ਨੂੰ ਲੈ ਕੇ ਸੋਚ-ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਰਾਹ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਸਾਡਾ ਦਿੱਲੀ ਜਾਣ ਦਾ ਫ਼ੈਸਲਾ ਸੀ ਅਤੇ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਲਾ ਕੇ ਰਾਹ ਰੋਕੇ ਸੀ।

ਇਹ ਵੀ ਪੜ੍ਹੋ : ਸਰਕਾਰੀ ਸਕੂਲ 'ਚ ਪੜ੍ਹਦੇ 12ਵੀਂ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਾਇੰਸ ਦੀਆਂ ਕਲਾਸਾਂ 'ਚ ਮਿਲੇਗਾ ਦਾਖ਼ਲਾ

ਅਸੀਂ ਇਸ ਲਈ ਅੱਗੇ ਵਧਣ ਤੋਂ ਰੁਕ ਗਏ ਤਾਂ ਜੋ ਵੱਡੇ ਟਕਰਾਅ ਨਾ ਹੋਣ ਅਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਅੰਦੋਲਨ 'ਚ ਬੈਠੇ ਹਨ, ਉਹ ਰਾਹ ਰੋਕਣ 'ਚ ਕਦੇ ਵੀ ਅੜਿੱਕਾ ਨਹੀਂ ਬਣਨਗੇ। ਦੱਸਣਯੋਗ ਹੈ ਕਿ ਅੱਜ ਹਾਈਕੋਰਟ ਨੇ ਸ਼ੰਭੂ ਬਾਰਡਰ 'ਤੇ ਰਸਤੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਤੱਕ ਬੈਰੀਕੇਡਿੰਗ ਹਟਾਉਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News