ਪੰਜਾਬ ਦੇ ਇਨ੍ਹਾਂ ਪਿੰਡਾਂ ਦੀ ਸਰਪੰਚੀ ਦੀ ਚੋਣ ਹੋਈ ਰੱਦ

Tuesday, Oct 15, 2024 - 10:26 AM (IST)

ਲੁਧਿਆਣਾ (ਵੈਬ ਡੈੱਸਕ, ਮਾਲਵਾ) : ਪੰਜਾਬ ਵਿਚ ਇਕ ਪਾਸੇ ਜਿੱਥੇ ਅੱਜ ਸਵੇਰ ਤੋਂ ਹੀ ਪੰਚਾਇਤੀ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ, ਉਥੇ ਹੀ ਪਿੰਡ ਡੱਲਾ ਅਤੇ ਪੋਨਾਂ ਦੀ ਸਰਪੰਚੀ ਦੀ ਚੋਣ ਰੱਦ ਕਰ ਦਿੱਤੀ ਹੈ। ਚੋਣ ਕਮਿਸ਼ਨ ਵਲੋਂ ਇਸ ਸੰਬੰਧੀ ਬਕਾਇਦਾ ਨੋਟਿਸ ਜਾਰੀ ਕਰਦੇ ਹੋਏ ਆਖਿਆ ਹੈ ਕਿ ਨਾਮਜ਼ਦਗੀ ਪੱਤਰਾਂ ਵਿਚ ਇਤਰਾਜ਼ਾਂ ਦੇ ਚੱਲਦੇ ਦੋਵਾਂ ਪਿੰਡਾਂ ਦੀ ਸਰਪੰਚੀ ਦੀ ਚੋਣ ਪ੍ਰਕਿਰਿਆ ਰੱਦ ਕਰ ਦਿੱਤੀ ਹੈ, ਫਿਲਹਾਲ ਅਗਲੀਆਂ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰੀ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ, ਰਾਤੋਂ-ਰਾਤ ਬਦਲਿਆ ਚੋਣ ਨਿਸ਼ਾਨ


Gurminder Singh

Content Editor

Related News