ਸਰਪੰਚ ਸੋਨੂੰ ਚੀਮਾ ਨੇ ਕੀਤਾ ਸੋਹਲ ਨੂੰ ਸਨਮਾਨਿਤ
Thursday, Jan 18, 2018 - 10:57 AM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਇਲਾਕੇ ਦੀ ਨਾਮਵਰ ਹਸਤੀ ਅਤੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਵੱਲੋਂ ਆੜਤੀ ਐਸੋਸੀਏਸ਼ਨ ਮੰਡੀ ਭਗਤਾਂ ਵਾਲਾ ਦੇ ਨਵ-ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਪਾਸੀ ਸੋਹਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਸੋਨੂੰ ਚੀਮਾ ਨੇ ਨਵੇਂ ਬਣੇ ਪ੍ਰਧਾਨ ਸੋਹਲ ਤੋਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਸੋਹਲ ਆੜਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਾਉਣ ਦੀ ਹਰ ਜਿੰਮੇਵਾਰੀ ਨਿਭਾਉਣਗੇ। ਸਰਪੰਚ ਸੋਨੂੰ ਚੀਮਾ ਨੇ ਕਿਹਾ ਕਿ ਸੁਖਦੇਵ ਸਿੰਘ ਸੋਹਲ ਇਕ ਨੌਜਵਾਨ ਆਗੂ ਹਨ ਤੇ ਉਹ ਪਹਿਲਾਂ ਵੀ ਦਾਣਾ ਮੰਡੀ ਭਗਤਾਂਵਾਲਾ ਦੇ ਉਪ ਪ੍ਰਧਾਨ ਰਹੇ ਹਨ। ਉਨ੍ਹਾਂ ਕਿਹਾ ਕਿ ਸੋਹਲ 'ਤੇ ਸਮੁੱਚੇ ਆੜਤੀ ਭਾਈਚਾਰੇ ਵੱਲੋਂ ਜੋ ਭਰੋਸਾ ਪ੍ਰਗਟਾਇਆ ਗਿਆ ਹੈ ਉਸ 'ਤੇ ਉਹ ਖਰੇ ਉਤਰਣ 'ਚ ਕਾਮਯਾਬ ਹੋਣਗੇ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਸੋਹਲ ਨੇ ਸਰਪੰਚ ਸੋਨੂੰ ਚੀਮਾ, ਮੋਨੂੰ ਚੀਮਾ ਅਤੇ ਸਾਬਕਾ ਸਰਪੰਚ ਸਰਵਣ ਸਿੰਘ ਸੋਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਲਈ ਸਮੁੱਚੇ ਆੜਤੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਹੈ ਅਤੇ ਉਹ ਆੜਤੀਆਂ ਦੇ ਹਮੇਸ਼ਾਂ ਰਿਣੀ ਰਹਿਣਗੇ ਤੇ ਉਨ੍ਹਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਇਕ ਜਿੰਮੇਵਾਰ ਆਗੂ ਦੀ ਭੂਮਿਕਾ ਨਿਭਾਉਣਗੇ। ਇਸ ਮੌਕੇ ਸਰਵਣ ਸਿੰਘ ਗੰਡੀਵਿੰਡ, ਸਾਬਕਾ ਸਰਪੰਚ ਮਲਕੀਤ ਸਿੰਘ ਸੁਕਰਚੱਕ, ਰਾਣਾ ਆਧੀ ਨੌਸ਼ਹਿਰਾ ਢਾਲਾ, ਦਵਿੰਦਰ ਸਿੰਘ ਬੁਰਜ, ਅਵਤਾਰ ਸਿੰਘ ਬੁਰਜ, ਹੈਪੀ ਲੱਠਾ ਝਬਾਲ, ਗੁਰਮੀਤ ਸਿੰਘ ਗੰਡੀਵਿੰਡ, ਲਾਡੀ ਨੌਸ਼ਹਿਰਾ ਢਾਲਾ, ਪ੍ਰਧਾਨ ਦਵਿੰਦਰ ਸਿੰਘ ਨੌਸ਼ਹਿਰਾ ਢਾਲਾ, ਗੁਣਰਾਜ ਸਿੰਘ ਬੰਟੀ ਗੰਡੀਵਿੰਡ, ਰਾਣਾ ਸੰਧੂ, ਅੰਗਰੇਜ ਸਿੰਘ ਜਗਤਪੁਰਾ, ਵਿਸ਼ਾਲ ਖੁਲਰ, ਕੁਲਵੰਤ ਸਿੰਘ ਗੰਡੀਵਿੰਡ, ਕੁਲਵੰਤ ਸਿੰਘ ਨੌਸ਼ਹਿਰਾ, ਰਾਣਾ ਮੂਧਲ, ਗੁਰਦਿਆਲ ਸਿੰਘ ਝਬਾਲ, ਪ੍ਰੇਮ ਸਿੰਘ ਸੋਹਲ, ਰਾਣਾ ਚਾਟੀਵਿੰਡ, ਪਹਿਲਵਾਨ ਬੀਰ ਚੀਮਾ ਅਤੇ ਕਾਲਾ ਰਸੂਲਪੁਰ ਆਦਿ ਹਾਜ਼ਰ ਸਨ।